ਬੋਲੈਰੋ ਗੱਡੀ ’ਚ ਚੋਰੀ ਦਾ ਸਾਮਾਨ ਵੇਚਣ ਦੀ ਫਿਰਾਕ ’ਚ ਘੁੰਮ ਰਿਹਾ ਚੋਰ ਗ੍ਰਿਫ਼ਤਾਰ

Thursday, Dec 01, 2022 - 12:49 PM (IST)

ਜਲੰਧਰ (ਰਮਨ)– ਬੋਲੈਰੋ ਗੱਡੀ ਵਿਚ ਚੋਰੀ ਦਾ ਸਾਮਾਨ ਰੱਖ ਕੇ ਵੇਚਣ ਦੀ ਫਿਰਾਕ ਵਿਚ ਘੁੰਮ ਰਹੇ ਡਰਾਈਵਰ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ। ਗ੍ਰਿਫ਼ਤਾਰ ਚੋਰ ਦੇ ਕਬਜ਼ੇ ਵਿਚੋਂ ਪੁਲਸ ਨੇ ਚੋਰੀ ਦੇ ਲੋਹੇ ਦੇ ਐਂਗਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਚੋਰ ਦੀ ਪਛਾਣ ਸੋਮਨਾਥ ਪੁੱਤਰ ਨਾਗਾ ਵਾਸੀ ਗੋਰਖਪੁਰ, ਹਾਲ ਵਾਸੀ ਸੰਤੂ ਦਾ ਵਿਹੜਾ, ਸੰਤੋਖਪੁਰਾ ਜਲੰਧਰ ਵਜੋਂ ਹੋਈ। ਪੁਲਸ ਨੇ ਉਸ ਖ਼ਿਲਾਫ਼ 379, 411 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਅਜਾਇਬ ਸਿੰਘ ਔਜਲਾ ਦੀ ਨਿਗਰਾਨੀ ਵਿਚ ਏ. ਐੱਸ. ਆਈ. ਸੋਮਨਾਥ ਪੁਲਸ ਪਾਰਟੀ ਸਮੇਤ ਸੂਰਿਆ ਐਨਕਲੇਵ ਨੇੜੇ ਇਕ ਮਠਿਆਈ ਦੀ ਦੁਕਾਨ ਦੇ ਬਾਹਰ ਨਾਕਾਬੰਦੀ ਦੌਰਾਨ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ 2 ਵਿਅਕਤੀ ਬੋਲੈਰੋ ਗੱਡੀ ਪੀ. ਬੀ. 08 ਡੀ. ਜੇ. 6703 ਵਿਚ ਚੋਰੀ ਦਾ ਸਾਮਾਨ ਵੇਚਣ ਦੀ ਫਿਰਾਕ ਵਿਚ ਗਾਹਕ ਦੀ ਉਡੀਕ ਕਰ ਰਹੇ ਹਨ, ਜੋ ਬਾਬਾ ਮੱਟ ਸ਼ਾਹ ਸੰਤੋਸ਼ੀ ਨਗਰ ਦੇ ਨੇੜੇ ਖੜ੍ਹੇ ਹਨ।

ਇਹ ਵੀ ਪੜ੍ਹੋ : '6.5 ਬੈਂਡ ਵਾਲੀ ਕੁੜੀ ਚਾਹੀਦੀ', ਜਦ ਇਸ਼ਤਿਹਾਰ ਵੇਖ ਮਾਪਿਆਂ ਨੇ ਕੀਤਾ ਧੀ ਦਾ ਵਿਆਹ ਤਾਂ ਸੱਚਾਈ ਜਾਣ ਉੱਡੇ ਹੋਸ਼

ਇਸ ਦੌਰਾਨ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰਕੇ ਉਕਤ ਬੋਲੈਰੋ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਚੋਰੀ ਦੇ ਲੋਹੇ ਦੇ ਐਂਗਲ ਅਤੇ ਲੋਹੇ ਦਾ ਸਾਮਾਨ ਬਰਾਮਦ ਹੋਇਆ। ਇਸ ਦੌਰਾਨ ਪੁਲਸ ਨੇ ਗੱਡੀ ਦੇ ਡਰਾਈਵਰ ਸੋਮਨਾਥ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੂਜਾ ਸਾਥੀ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ। ਥਾਣਾ ਮੁਖੀ ਔਜਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਚੋਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੇ ਦੂਜੇ ਫ਼ਰਾਰ ਸਾਥੀ ਦਾ ਪਤਾ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News