ਆਟਾ ਚੱਕੀ ਮਾਲਕ ''ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ''ਚ ਇਕ ਲੁਟੇਰਾ ਗ੍ਰਿਫ਼ਤਾਰ

Sunday, Jul 28, 2024 - 01:02 PM (IST)

ਦਸੂਹਾ (ਝਾਵਰ, ਨਾਗਲਾ)- ਚਾਰ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਨੇ ਬੀਤੀ ਰਾਤ ਆਟਾ ਚੱਕੀ ਦੇ ਮਾਲਕ 'ਤੇ ਗੋਲ਼ੀਆਂ ਚਲਾ ਦਿੱਤੀਆਂ ਸਨ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਪਿੱਛੋਂ ਉਨ੍ਹਾਂ ਨੇ ਕੈਂਥਾਂ ਦਸੂਆ ਵਿਖੇ ਸਿਕੰਦਰ ਮੱਛੀ ਵਾਲੇ ਦੇ ਕਰਿੰਦੇ ਸੋਨੀਨਾਥਨ 'ਤੇ ਲੁੱਟ ਦੇ ਨੀਅਤ ਨਾਲ ਹਮਲਾ ਕੀਤਾ ਅਤੇ ਜ਼ਖ਼ਮੀ ਕਰ ਦਿੱਤਾ। ਮਾਮਲੇ ਦੀ ਜਾਂਚ ਮਗਰੋਂ ਪੁਲਸ ਨੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ। ਇਸ ਦੀ ਪੁਸ਼ਟੀ ਡੀ. ਐੱਸ. ਪੀ. ਦਸੂਹਾ ਜਗਦੀਸ਼ ਰਾਜ ਅਤਰੀ ਨੇ ਕਰਦਿਆਂ ਕਿਹਾ ਕਿ ਗੋਲ਼ੀ ਕਾਂਡ ਵਾਰਦਾਤ ਦੇ ਚਾਰੇ ਲੁਟੇਰੀਆਂ ਦੀ ਪਛਾਣ ਹੋ ਗਈ ਹੈ। ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ-  CM ਭਗਵੰਤ ਮਾਨ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ’ਚ ਬਣੇਗੀ ਪਹਿਲੀ ਨਹਿਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News