ਸ਼ਰਾਬ ਦੀਆਂ ਬੋਤਲਾਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Monday, Nov 06, 2023 - 06:32 PM (IST)
ਬੀਣੇਵਾਲ/ਬਲਾਚੌਰ (ਕਟਾਰੀਆ)- ਸ਼ਰਾਬ ਦੀਆਂ ਬੋਤਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਐੱਸ. ਆਈ. ਸੁਖਵਿੰਦਰ ਸਿੰਘ ਚੌਕੀ ਇੰਚਾਰਜ ਸਮੁੰਦੜਾ ਵੱਲੋਂ ਸਮੇਤ ਪੁਲਸ ਪਾਰਟੀ ਦੌਰਾਨੇ ਚੈਕਿੰਗ ਅਤੇ ਨਾਕਾਬੰਦੀ ਟੀ ਪੁਆਇੰਟ ਵਿਖੇ ਮੌਜੂਦ ਸੀ ਤਾਂ ਪਿੰਡ ਪਨਾਮ ਵੱਲੋਂ ਇਕ ਐਕਟਿਵਾ ਪੀ ਬੀ-07-ਬੀ ਬੀ-4460 ਨੂੰ ਸ਼ੱਕ ਦੀ ਬਿਨ੍ਹਾਂ ’ਤੇ ਰੋਕ ਕੇ ਐਕਟਿਵਾ ਦੇ ਅੱਗੇ ਰੱਖੇ ਬੋਰੇ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 36 ਬੋਤਲਾਂ ਸ਼ਰਾਬ ਮਾਰਕਾ ਸੰਤਰਾ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ਬਰਾਮਦ ਹੋਈ। ਉਸ ਦੇ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਮੁਕੱਦਮਾ ਨੰਬਰ 188 ਅ:/ਧ: 61-1-14 ਐਕਸਾਈਜ ਐਕਟ ਤਹਿਤ ਦਰਜ ਕਰ ਲਿਆ ਗਿਆ। ਉਕਤ ਵਿਅਕਤੀ ਜਿਸ ਦੀ ਪਛਾਣ ਰਾਮ ਕਿਸ਼ਨ ਪੁੱਤਰ ਬਿਸ਼ਨ ਦਾਸ ਪਿੰਡ ਡੰਗੋਰੀ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸ਼ਰਮਨਾਕ ਘਟਨਾ, ਪੋਤੀ ਦੀ ਉਮਰ ਦੀ ਮਾਸੂਮ ਬੱਚੀ ਨਾਲ ਬਜ਼ੁਰਗ ਨੇ ਕੀਤਾ ਜਬਰ-ਜ਼ਿਨਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ