ਰੂਪਨਗਰ ਜ਼ਿਲ੍ਹਾ ਜੇਲ੍ਹ ’ਚੋਂ ਚੈਕਿੰਗ ਦੌਰਾਨ ਇਕ ਮੋਬਾਇਲ ਫੋਨ ਬਰਾਮਦ

Friday, Feb 02, 2024 - 04:49 PM (IST)

ਰੂਪਨਗਰ ਜ਼ਿਲ੍ਹਾ ਜੇਲ੍ਹ ’ਚੋਂ ਚੈਕਿੰਗ ਦੌਰਾਨ ਇਕ ਮੋਬਾਇਲ ਫੋਨ ਬਰਾਮਦ

ਰੂਪਨਗਰ (ਵਿਜੇ)- ਰੂਪਨਗਰ ਜ਼ਿਲ੍ਹਾ ਜੇਲ੍ਹ ’ਚੋਂ ਚੈਕਿੰਗ ਦੌਰਾਨ ਇਕ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ’ਚ ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ ਸਹਾਇਕ ਸੁਪਰਡੈਂਟ ਬਲਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਨੰਬਰ ਇਕ ਦੀ ਚੱਕੀ ਨੰਬਰ 6 ਦੀ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਮਾਰਕਾ ਪੋਕੋ ਰੰਗ ਕਾਲਾ ਟੱਚ ਸਕਰੀਨ ਬਿਨਾਂ ਸਿੰਮ ਕਾਰਡ ਸਮੇਤ ਚਾਰਜਰ ਲਾਵਾਰਿਸ ਹਾਲਾਤ ’ਚ ਬਰਾਮਦ ਕੀਤਾ ਗਿਆ। ਸਿਟੀ ਪੁਲਸ ਨੇ ਹੁਣ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਪੂਨਮ ਪਾਂਡੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇਹ ਗ੍ਰਹਿ ਬਣੇ ਅਦਾਕਾਰਾ ਦੀ ਮੌਤ ਦਾ ਕਾਰਨ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News