ਨਗਰ ਨਿਗਮ ਦੀਆਂ 709 ਨਾਮਜ਼ਦਗੀਆਂ ’ਚੋਂ 53 ਰੱਦ
Saturday, Dec 14, 2024 - 05:24 AM (IST)
ਅੰਮ੍ਰਿਤਸਰ (ਨੀਰਜ) - ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਨਗਰ ਨਿਗਮ ਦੇ 85 ਵਾਰਡਾਂ ਲਈ ਚੋਣ ਮੈਦਾਨ ’ਚ ਉਤਰੇ 709 ਉਮੀਦਵਾਰਾਂ ’ਚੋਂ 53 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹੁਣ ਸਿਰਫ਼ 656 ਉਮੀਦਵਾਰ ਹੀ ਮੈਦਾਨ ’ਚ ਹਨ, ਜੋ 14 ਦਸੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।
ਦੂਜੇ ਪਾਸੇ ਏ. ਡੀ. ਸੀ. (ਡੀ) ਦਫ਼ਤਰ ਨੇ ਦੇਰ ਰਾਤ ਤੱਕ ਮੀਡੀਆ ਨੂੰ ਨਾਮਜ਼ਦਗੀਆਂ ਰੱਦ ਹੋਣ ਸਬੰਧੀ ਕੋਈ ਅੰਕੜਾ ਨਹੀਂ ਦਿੱਤਾ, ਜੋ ਕਿ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਸ ਸਬੰਧੀ ਲੋਕ ਸੰਪਰਕ ਅਫ਼ਸਰ ਨੇ ਵੀ ਅਸਪੱਸ਼ਟ ਤੌਰ ’ਞਤੇ ਕਿਹਾ ਕਿ ਉਨ੍ਹਾਂ ਨੂੰ ਵੀ ਵਿਭਾਗ ਵੱਲੋਂ ਨਾਮਜ਼ਦਗੀ ਰੱਦ ਹੋਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਇਸਦੇ ਮੁਕਾਬਲੇ ਨਗਰ ਨਿਗਮ ਨਾਲ ਸਬੰਧਤ ਸ਼ਹਿਰੀ ਖੇਤਰ ’ਚ ਤਾਇਨਾਤ ਅਧਿਕਾਰੀਆਂ ਵੱਲੋਂ ਸਮੇਂ ਸਿਰ ਸੂਚਨਾ ਮੁਹੱਈਆ ਕਰਵਾਈ ਗਈ।