ਅਰਬਨ ਅਸਟੇਟ ਖੇਤਰ ਤੋਂ ਗਾਇਬ ਹੋਇਆ ਨਾਬਾਲਗ ਬੱਚਾ
Saturday, Aug 17, 2019 - 05:39 AM (IST)

ਕਪੂਰਥਲਾ (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਅਰਬਨ ਅਸਟੇਟ ਖੇਤਰ ਤੋਂ ਇਕ ਨਾਬਾਲਗ ਬੱਚਾ ਦੇ ਗਾਇਬ ਹੋਣ ਦੇ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਥੇ ਹੀ ਫਿਲਹਾਲ ਬੱਚੇ ਦਾ ਕੋਈ ਸੁਰਾਗ ਨਹੀ ਹੈ । ਜਾਣਕਾਰੀ ਅਨੁਸਾਰ ਕੁੰਦਨ ਮੇਹਿਤਾ ਪੁੱਤਰ ਬਾਇਸ਼ ਮੇਹਿਤਾ ਵਾਸੀ ਰਪੋਲੀ ਜ਼ਿਲਾ ਪੂਰਣੀਆ ਬਿਹਾਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਮ੍ਰਿਤਕ ਸਾਲੀ ਦਾ ਪੁੱਤਰ ਨੀਤੀਸ਼ 12 ਅਗਸਤ ਨੂੰ ਅਰਬਨ ਅਸਟੇਟ ਦੇ ਬਾਹਰ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਗਿਆ ਸੀ ਇਸ ਦੌਰਾਨ ਜਦੋਂ ਉਹ ਘਰ ਵਾਪਸ ਨਹੀ ਆਇਆ ਤਾਂ ਉਸ ਨੇ ਆਪਣੇ ਤੌਰ ਤੇ ਤਲਾਸ਼ ਕੀਤੀ ਅਤੇ ਆਪਣੇ ਰਿਸ਼ਤੇਦਾਰਾ ’ਚ ਵੀ ਪਤਾ ਕੀਤਾ ਪਰ ਉਸ ਦਾ ਕੋਈ ਸੁਰਾਗ ਨਹੀ ਮਿਲਿਆ । ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦੇ ਲਡ਼ਕੇ ਨੀਤੀਸ਼ ਨੂੰ ਕੋਈ ਅਣਪਛਾਤੇ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ।