ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

08/05/2022 3:32:55 PM

ਜਲੰਧਰ (ਸ਼ੋਰੀ)-ਬਿਹਾਰ ਦੀ ਰਹਿਣ ਵਾਲੀ 17 ਸਾਲਾ ਇਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ, ਜੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ 120 ਫੁੱਟੀ ਰੋਡ ਨੇੜੇ ਆਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਤਾਂ ਉਨ੍ਹਾਂ ਦਾ ਤਰਕ ਸੀ ਕਿ ਉਹ ਦਸਤ ਕਾਰਨ ਬੀਮਾਰ ਹੋ ਗਈ ਸੀ ਪਰ ਬਾਅਦ ’ਚ ਅਸਲੀਅਤ ਦਾ ਪਤਾ ਲੱਗਣ ’ਤੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਦਰਅਸਲ ਨਾਬਾਲਗ ਲੜਕੀ ਗਰਭਵਤੀ ਸੀ ਤੇ ਉਸ ਨੂੰ ਕਿਸੇ ਵਹਿਸ਼ੀ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ।

ਅਲਟਰਾਸਾਊਂਡ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਕੁੱਖ ’ਚ ਤਕਰੀਬਨ 18 ਹਫ਼ਤਿਆਂ ਦਾ ਬੱਚਾ ਹੈ। ਇਹ ਸੁਣ ਕੇ ਪਰਿਵਾਰ ਵਾਲਿਆਂ ਨੂੰ ਯਕੀਨ ਨਹੀਂ ਹੋਇਆ। ਬਾਅਦ ’ਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਬਿਹਾਰ ’ਚ ਕਿਸੇ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੋਵੇ ਕਿਉਂਕਿ ਨਾਬਾਲਗ ਲੜਕੀ ਬੋਲ ਵੀ ਨਹੀਂ ਸਕਦੀ ਤੇ ਲਿਖਣ ਤੋਂ ਵੀ ਅਸਮਰੱਥ ਹੈ। ਇਸੇ ਦੌਰਾਨ ਅੱਜ ਦੁਪਹਿਰ ਨਾਬਾਲਗਾ ਨੇ ਜਣੇਪੇ ਦੌਰਾਨ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਹਾਲਾਂਕਿ ਡਾਕਟਰ ਨੇ ਪੂਰੇ ਮਾਮਲੇ ਦੀ ਸੂਚਨਾ ਥਾਣਾ 4 ਦੀ ਪੁਲਸ ਨੂੰ ਲਿਖਤੀ ਰੂਪ ’ਚ ਭੇਜ ਦਿੱਤੀ ਤੇ ਥਾਣਾ 4 ਦੀ ਪੁਲਸ ਜਾਂਚ ਲਈ ਹਸਪਤਾਲ ਪਹੁੰਚੀ। ਨਾਬਾਲਗਾ ਦੀ ਮਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਨੂੰ ਨਹੀਂ ਪਤਾ ਕਿ ਅਜਿਹਾ ਕਿਵੇਂ ਹੋਇਆ ਕਿਉਂਕਿ ਬਿਹਾਰ ’ਚ ਕਿਸੇ ਨੇ ਨਾਬਾਲਗ ਨਾਲ ਗ਼ਲਤ ਹਰਕਤ ਕੀਤੀ ਹੈ।


Manoj

Content Editor

Related News