ਗੋਰਖਪੁਰ ਰੇਲਗੱਡੀ ਦੀ ਬੋਗੀ ਦੇ ਹੇਠਾਂ ਲੱਗੀ ਅੱਗ, ਗੇਟਮੈਨ ਦੀ ਹੁਸ਼ਿਆਰੀ ਨਾਲ ਵੱਡਾ ਹਾਦਸਾ ਟਲਿਆ
Sunday, Mar 05, 2023 - 04:14 PM (IST)
ਗੋਰਾਇਆ (ਮੁਨੀਸ਼)- ਡੱਲੇਵਾਲ ਰੇਲਵੇ ਫਾਟਕ ਨੰਬਰ ਐੱਸ. ਪੀ. ਐੱਲ 84 ’ਤੇ ਡਿਊਟੀ ’ਤੇ ਤਾਇਨਾਤ ਗੇਟਮੈਨ ਮਨਦੀਪ ਕੁਮਾਰ ਪੁੱਤਰ ਦੇਸਰਾਜ ਦੀ ਸੁਝ-ਬੂਝ ਨਾਲ ਗੋਰਾਇਆ ਨੇੜੇ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਸਪੈਸ਼ਲ ਟਰੇਨ ਨੰ. 05005 ਗੋਰਖਪੁਰ ਐਕਸਪ੍ਰੈੱਸ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੀ ਸੀ ਤਾਂ ਗੇਟਮੈਨ ਮਨਦੀਪ ਨੇ ਵੇਖਿਆ ਕਿ ਟਰੇਨ ਦੇ ਪਿੱਛੇ ਤੀਜੇ ਡੱਬੇ ਦੇ ਟਾਇਰਾਂ ਨੂੰ ਅੱਗ ਲੱਗਣ ਕਾਰਨ ਧੂੰਆਂ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ :ਖਰੜ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ
ਇਸ ’ਤੇ ਤੁਰੰਤ ਉਸ ਨੇ ਇਸ ਦੀ ਸੂਚਨਾ ਗੋਰਾਇਆ ਰੇਲਵੇ ਸਟੇਸ਼ਨ ’ਤੇ ਸਟੇਸ਼ਨ ਮਾਸਟਰ ਰਮੇਸ਼ ਕੁਮਾਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਟਰੇਨ ਨੂੰ ਤੁਰੰਤ ਗੋਰਾਇਆ ਰੇਲਵੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ, ਜੋ ਕਰੀਬ 16 ਮਿੰਟ ਮਗਰੋਂ ਗੋਰਾਇਆ ਸਟੇਸ਼ਨ ਤੋਂ ਰਵਾਨਾ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਦੇ ਹੇਠਾਂ ਪਲਾਸਟਿਕ ਦੀ ਬੋਰੀ ਫਸੀ ਹੋਈ ਸੀ, ਜਿਸ ’ਚ ਕੁਝ ਸਾਮਾਨ ਹੋ ਸਕਦਾ ਹੈ ਕਿ ਕਿਸੇ ਨੇ ਉਸ ਬੋਰੀ ਨੂੰ ਰੇਲਵੇ ਲਾਈਨਾਂ ’ਚ ਸੁੱਟ ਦਿੱਤਾ ਹੋਵੇ, ਜੋ ਰੇਲਗੱਡੀ ਦੇ ਪਹੀਏ ’ਚ ਫਸ ਗਿਆ ਅਤੇ ਪਹੀਏ ਗਰਮ ਹੋਣ ਕਾਰਨ ਬੋਰੀ ਨੂੰ ਅੱਗ ਲੱਗ ਗਈ। ਖ਼ੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਅੱਗ ਡੱਬਿਆਂ ਤੱਕ ਨਹੀਂ ਪਹੁੰਚੀ, ਜਿਸ ’ਚ ਸਵਾਰੀਆਂ ਵੀ ਸਵਾਰ ਸਨ, ਗੇਟਮੈਨ ਦੀ ਸੂਝ-ਬੂਝ ਕਾਰਨ ਹਾਦਸਾ ਟਲ ਗਿਆ। ਸਟੇਸ਼ਨ ’ਤੇ ਅੱਗ ਨੂੰ ਬੁਝਾਉਣ ਤੋਂ ਬਾਅਦ ਟਰੇਨ ਨੂੰ ਅਗਲੇ ਸਟੇਸ਼ਨ ’ਤੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।