ਜਲੰਧਰ ਵਿਖੇ 120 ਫੁੱਟੀ ਰੋਡ ਨੇੜੇ ਟਰਾਂਸਫਾਰਮਰ ''ਚ ਲੱਗੀ ਅੱਗ

05/16/2022 5:58:07 PM

ਜਲੰਧਰ (ਸੋਨੂੰ)- ਜਲੰਧਰ ਵਿਖੇ 120 ਫੁੱਟੀ ਰੋਡ ਨੇੜੇ ਇਕ ਟਰਾਂਸਫਾਰਮਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦਾ ਕਾਰਨ ਜ਼ਿਆਦਾ ਲੋਡ ਦੱਸਿਆ ਜਾ ਰਿਹਾ ਹੈ। ਸੂਚਨਾ ਪਾ ਕੇ ਮੌਕੇ ਉਤੇ ਬਿਜਲੀ ਮਹਿਕਮੇ ਦੇ ਕਰਮਚਾਰੀ ਇੱਧਰ ਪੁੱਜੇ ਅਤੇ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਲਾਕੇ ਵਿੱਚ ਲੋਡ ਜ਼ਿਆਦਾ ਹੋਣ ਕਾਰਨ ਟਰਾਂਸਫ਼ਾਰਮਰ ਵਿਚ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੇ ਮੌਕੇ ਉਤੇ ਆ ਕੇ ਅੱਗ ਉਤੇ ਕਾਬੂ ਪਾਇਆ।

ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ SGPC ਵੱਲੋਂ 9 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਐਲਾਨ

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਵੱਲੋਂ ਆਪਣੇ ਘਰਾਂ ਦੇ ਵਿੱਚ ਏ. ਸੀ. ਅਤੇ ਜ਼ਿਆਦਾ ਲੋਡ ਵਾਲੇ ਉਪਕਰਣ ਇਸਤੇਮਾਲ ਕੀਤੇ ਜਾਂਦੇ ਹਨ, ਜਿਸ ਨੂੰ ਲੈ ਕੇ ਟਰਾਂਸਫ਼ਾਰਮਰ ਵਿਚ ਅੱਗ ਲੱਗੀ ਹੈ ਅਤੇ ਲੋਕਾਂ ਵੱਲੋਂ ਮੀਟਰ ਘੱਟ ਇਕ ਕਿਲੋਵਾਟ ਦੇ ਸ਼ੋਅ ਕਰਵਾ ਕੇ ਜ਼ਿਆਦਾ ਲੋਡ ਇਸਤੇਮਾਲ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News