ਚਲਦੇ ਮੋਟਰਸਾਈਕਲ ’ਚ ਲੱਗੀ ਅੱਗ, ਵੱਡਾ ਹਾਦਸਾ ਟਲਿਆ
Thursday, May 12, 2022 - 05:43 PM (IST)
 
            
            ਰੂਪਨਗਰ (ਕੈਲਾਸ਼): ਰੂਪਨਗਰ ਵਿਖੇ ਬੀਤੇ ਦਿਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਇਕ ਚਲਦੇ ਮੋਟਰਸਾਈਕਲ ਜਿਸ ’ਤੇ 2 ਵਿਦਿਆਰਥੀ ਸਵਾਰ ਸਨ, ’ਚ ਅਚਾਨਕ ਅੱਗ ਲੱਗ ਗਈ।ਜਾਣਕਾਰੀ ਮੁਤਾਬਕ ਸਕੂਲ ’ਚ ਛੁੱਟੀ ਹੋਣ ਤੋਂ ਬਾਅਦ 2 ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ। ਇਸ ਦੌਰਾਨ ਜਦੋਂ ਉਹ ਹਸਪਤਾਲ ਰੋਡ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇ ਮੋਟਰਸਾਈਕਲ ’ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮੋਟਰਸਾਈਕਲ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਇਹ ਵੀ ਪੜੋ :- ਲੁੱਟਾਂ-ਖੋਹਾਂ ਅਤੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
ਇਸ ਨੂੰ ਦੇਖਦਿਆਂ ਦੋਵਾਂ ਨੌਜਵਾਨਾਂ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਇਕ ਨੌਜਵਾਨ ਨੇ ਤਾਂ ਹਿੰਮਤ ਦਿਖਾਉਂਦਿਆਂ ਮੋਟਰਸਾਈਕਲ ਦੀ ਬੈਟਰੀ ਤੋਂ ਕੁਨੈਕਸ਼ਨ ਕੱਟ ਦਿੱਤੇ।ਇਸ ਘਟਨਾ ਨੂੰ ਵੇਖਦਿਆਂ ਦੁਕਾਨਦਾਰਾਂ ਨੇ ਤੁਰੰਤ ਮੋਟਰਸਾਈਕਲ ’ਤੇ ਪਾਣੀ ਪਾ ਕੇ ਅੱਗ ਬੁਝਾਈ।
ਇਹ ਵੀ ਪੜੋ :- ਲੁਟੇਰਿਆਂ ਨੇ ਕੱਢੀ ਹਾਈ ਅਲਰਟ ਦੀ ਹਵਾ : ਗੋਲੀਆਂ ਚਲਾ ਕੇ ਫੈਕਟਰੀ ਅਕਾਊਟੈਂਟ ਤੋਂ ਲੁੱਟੇ 15 ਲੱਖ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            