ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਕਿਸਾਨਾਂ ਦੇ ਵਫ਼ਦ ਨੇ BDPO ਨੂੰ ਸੌਂਪਿਆ ਮੰਗ ਪੱਤਰ ਟਾਂਡਾ

07/23/2022 4:39:32 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਪਿੰਡ ਜ਼ਹੂਰਾ ਤੋਂ ਤਲਵੰਡੀ ਡੱਡੀਆਂ ਨੂੰ ਆਉਣ ਵਾਲੇ ਸੇਮ ਨਾਲੇ ਦੀ ਸਮੱਸਿਆ ਨੂੰ ਲੈ ਕੇ ਪਿੰਡ ਤਲਵੰਡੀ ਡੱਡੀਆਂ ਨਾਲ ਸਬੰਧਤ ਕਿਸਾਨਾਂ ਦੇ ਇਕ ਵਫ਼ਦ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ 'ਤੇ ਮੰਗ ਪੱਤਰ ਬੀ. ਡੀ. ਪੀ. ਓ. ਟਾਂਡਾ ਪਰਮਜੀਤ ਸਿੰਘ ਰਾਹੀਂ ਭੇਂਟ ਕੀਤਾ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਬਸਤੀ ਬਾਵਾ ਖੇਲ ਦੀ ਨਹਿਰ ’ਚੋਂ ਮਿਲਿਆ ਨਵਜੰਮੇ ਬੱਚੇ ਦਾ ਭਰੂਣ, ਫੈਲੀ ਸਨਸਨੀ

PunjabKesari

ਇਸ ਮੌਕੇ ਸੇਮ ਨਾਲੇ ਦੀ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਸਬੰਧੀ ਜਾਣਕਾਰੀ ਦਿੰਦੇ ਪਿੰਡ ਤਲਵੰਡੀ ਡੱਡੀਆਂ ਨਾਲ ਸਬੰਧਤ ਕਿਸਾਨ ਸਰਪੰਚ ਸੁਰਜੀਤ ਸਿੰਘ ਡੱਡੀਆਂ, ਨੰਬਰਦਾਰ ਰਣਜੀਤ ਸਿੰਘ, ਕੁਲਵੰਤ ਸਿੰਘ, ਹਰਵਿੰਦਰ ਸਿੰਘ, ਪੰਚ ਗੱਜਣ ਸਿੰਘ, ਕੁਲਵੰਤ ਸਿੰਘ ਡੱਡੀਆਂ ਪ੍ਰਧਾਨ ਬਖਸ਼ੀਸ਼ ਸਿੰਘ, ਭੁਪਿੰਦਰ ਸਿੰਘ, ਤਰਲੋਕ ਸਿੰਘ, ਪਰਮਜੀਤ ਸਿੰਘ, ਪਟਵਾਰੀ ਗੁਰਮੀਤ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਪਿੰਡ ਜ਼ਹੂਰਾ ਤੋਂ ਇਕ ਸੇਮ ਨਾਲਾ ਪਿੰਡ ਡੱਡੀਆਂ ਵਿਖੇ ਆ ਕੇ ਕਾਲੀ ਵੇਈਂ ਵਿੱਚ ਪੈਂਦਾ ਹੈ। ਇਸ ਸੇਮ ਨਾਲੇ ਦੇ ਰਾਹੀਂ ਤਿੰਨ ਪਿੰਡਾਂ ਦੀ ਜ਼ਮੀਨ ਦਾ ਬਾਰਿਸ਼ ਦਾ ਪਾਣੀ ਕਾਲੀ ਵੇਈਂ ਵਿੱਚ ਪੈਂਦਾ ਸੀ ਪਰ ਹੁਣ ਕੁਝ ਲੋਕਾਂ ਵੱਲੋਂ ਪਿੰਡ ਤਲਵੰਡੀ ਡੱਡੀਆਂ ਦੇ ਵਿੱਚੋਂ ਲੰਘਦੇ ਇਸ ਸੇਮ ਨਾਲੇ ਵਿਚਮਿੱਟੀ ਪਾ ਕੇ ਨਾਜਾਇਜ਼ ਕਬਜ਼ੇ ਕਰਕੇ ਇਸ ਨਾਲੇ ਦੇ ਪੁਲ ਦੀ ਇਕ ਸਾਈਡ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। 
ਇਸ ਪੁਲ ਦੇ ਬੰਦ ਹੋਣ ਨਾਲ ਬਰਸਾਤ ਦਾ ਪਾਣੀ ਛੇਤੀ ਨਾ ਨਿਕਲਣ ਕਰਕੇ ਇਸ ਪਿੰਡ ਤਲਵੰਡੀ ਡੱਡੀਆਂ  ਦੀ ਹਜ਼ਾਰਾਂ ਏਕੜ ਫ਼ਸਲ ਹਰ ਸਾਲ ਹੀ ਤਬਾਹ ਹੋ ਜਾਂਦੀ ਹੈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਇਸ ਨਾਲੇ ਦੀ ਸਫ਼ਾਈ ਕਰਵਾ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਹੈ ਤਾਂ ਜੋ ਉਨ੍ਹਾਂ ਦੀ ਝੋਨੇ ਅਤੇ ਕਣਕ ਦੀ ਫ਼ਸਲ ਜੋ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਤਬਾਹ ਹੋ ਜਾਂਦੀ ਹੈ, ਉਸ ਤੋਂ ਬਚਾਅ ਹੋ ਸਕੇ।  ਇਸ ਮੌਕੇ ਪ੍ਰਭਾਵਤ ਕਿਸਾਨਾਂ ਨੇ ਹੋਰ ਦੱਸਿਆ ਕਿ ਮੌਜੂਦਾ ਬਰਸਾਤ ਦੇ ਇਸ ਸੀਜ਼ਨ ਵਿੱਚ ਵੀ ਉਨ੍ਹਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਰਕਬਾ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ ਅਤੇ ਫ਼ਸਲ ਤਬਾਹ ਹੋਣ ਦਾ ਖਦਸ਼ਾ ਹੈ ।

ਇਹ ਵੀ ਪੜ੍ਹੋ: ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼

ਕੀ ਕਹਿੰਦੇ ਹਨ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ 

ਇਸ ਸਬੰਧੀ ਜਦੋਂ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਜੋ ਸਮੱਸਿਆ ਲਿਆਂਦੀ ਹੈ, ਉਹ ਸਬੰਧਤ ਵਿਭਾਗ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਢੁੱਕਵੀਂ ਕਾਰਵਾਈ ਕਰਨਗੇ ਅਤੇ ਜੋ ਏਰੀਆ ਭੋਗਪੁਰ ਦੇ ਅਧੀਨ ਆਵੇਗਾ ਉਹ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਸਮੱਸਿਆ ਦੇ ਹੱਲ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ।  

ਕੀ ਕਹਿੰਦੇ ਹਨ ਬੀ. ਡੀ. ਪੀ. ਓ ਟਾਂਡਾ 

ਇਸ ਸੰਬੰਧੀ ਜਦੋਂ ਬੀ. ਡੀ. ਪੀ. ਓ. ਟਾਂਡਾ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ  ਪੰਚਾਇਤ ਵਿਭਾਗ ਵੱਲੋਂ ਪਹਿਲਾਂ ਹੀ ਨਾਲੇ ਦੀ ਸਫ਼ਾਈ ਵਾਸਤੇ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਲੋੜ ਅਨੁਸਾਰ ਹੋਰ ਗਰਾਂਟ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਮਸਲੇ ਸਬੰਧੀ ਨਹਿਰੀ ਵਿਭਾਗ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਸਮੱਸਿਆ ਦੇ ਢੁੱਕਵੇਂ ਹੱਲ ਲਈ ਯਤਨ ਕੀਤੇ ਜਾਣਗੇ।   

ਇਹ ਵੀ ਪੜ੍ਹੋ: ਫਗਵਾੜਾ: ਦੋਸਤ ਦੀ ਪਤਨੀ 'ਤੇ ਮਾੜੀ ਨਜ਼ਰ ਰੱਖਣੀ ਪਈ ਮਹਿੰਗੀ, 2 ਦੋਸਤਾਂ ਨੇ ਮਿਲ ਕੇ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News