ਕੰਪਿਊਟਰ ਆਪਰੇਟਰ ’ਤੇ ਕਾਰ ਸਵਾਰ ਨੌਜਵਾਨਾਂ ਨੇ ਕੀਤਾ ਹਮਲਾ, 3 ਖ਼ਿਲਾਫ਼ ਮਾਮਲਾ ਦਰਜ

Thursday, Aug 08, 2024 - 11:26 AM (IST)

ਜਲੰਧਰ (ਮਹੇਸ਼)- ਥਾਣਾ ਡਿਵੀਜ਼ਨ ਨੰ. 7 (ਥਾਣਾ ਮਾਡਲ ਟਾਊਨ) ’ਚ ਤਾਇਨਾਤ 35 ਸਾਲਾ ਕੰਪਿਊਟਰ ਆਪਰੇਟਰ ਸਤਪਾਲ ਪੁੱਤਰ ਸ਼ੰਕਰ ਲਾਲ ਵਾਸੀ ਮਿੱਠੂ ਬਸਤੀ, ਜਲੰਧਰ ’ਤੇ ਕਾਲੇ ਰੰਗ ਦੀ ਬਿਨਾਂ ਨੰਬਰੀ ਕਾਰ ’ਚ ਦੇ ਆਏ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਬੱਸ ਸਟੈਂਡ ਨੇੜੇ ਸਥਿਤ ਨਰਿੰਦਰ ਸਿਨੇਮਾ ਕੋਲ ਸ਼ਾਮ 4.30 ਵਜੇ ਵਾਪਰੀ। ਜਾਣਕਾਰੀ ਅਨੁਸਾਰ ਸੀਨੀਅਰ ਕਾਂਸਟੇਬਲ ਰੈਂਕ ਦਾ ਸਤਪਾਲ ਉਕਤ ਥਾਣੇ ’ਚ ਕੰਪਿਊਟਰ ਆਪਰੇਟਰ ਵਜੋਂ ਪਿਛਲੇ 9 ਮਹੀਨਿਆਂ ਤੋਂ ਡਿਊਟੀ ਕਰ ਰਿਹਾ ਹੈ।

ਸਤਪਾਲ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 08 ਸੀ. ਐੱਮ. -8368 ’ਤੇ ਜਾ ਰਿਹਾ ਸੀ। ਉਹ ਜਦ ਨਰਿੰਦਰ ਸਿਨੇਮਾ ਨੇੜੇ ਪਹੁੰਚਿਆ ਤਾਂ ਇਕ ਕਾਲੇ ਰੰਗ ਦੀ ਕਾਰ ਬਿਨਾਂ ਨੰਬਰ ਵਾਲੀ ਉਸ ਦੇ ਅੱਗੇ ਜਾ ਰਹੀ ਸੀ, ਜੋ ਅਚਾਨਕ ਰੁਕ ਗਈ। ਸਤਪਾਲ ਵੀ 5-6 ਕਦਮ ਪਿੱਛੇ ਜਾ ਕੇ ਰੁਕ ਗਿਆ। ਕਾਰ ਦੇ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਆਪਣੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਪਿੱਛੇ ਵੱਲ ਮੋੜਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਖੱਬੇ ਪਾਸੇ ਮੋੜ ਲਿਆ ਅਤੇ ਉੱਥੇ ਹੀ ਖੜ੍ਹਾ ਹੋ ਗਿਆ। ਉਸ ਨੇ ਡਰਾਈਵਰ ਨੂੰ ਸਹੀ ਢੰਗ ਨਾਲ ਗੱਡੀ ਚਲਾਉਣ ਦਾ ਇਸ਼ਾਰਾ ਕੀਤਾ ਤੇ ਉਹ ਕਾਰ ’ਚੋਂ ਉਤਰ ਗਿਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਆਪ੍ਰੇਸ਼ਨ ਈਗਲ-5 : ਪੰਜਾਬ ਪੁਲਸ ਨੇ ਨਸ਼ਿਆਂ ਦੇ ਹੌਟਸਪੌਟਸ ਨੂੰ ਨਿਸ਼ਾਨਾ ਬਣਾ ਕੀਤੀ ਵੱਡੀ ਕਾਰਵਾਈ

ਪਿੱਛੇ ਬੈਠੇ 2 ਹੋਰ ਨੌਜਵਾਨ ਵੀ ਬਾਹਰ ਆ ਗਏ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਡਰਾਈਵਰ ਨੇ ਆਪਣੇ ਹੋਰ ਦੋਸਤਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ। ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਤਪਾਲ ਨੇ ਇਸ ਦੀ ਸੂਚਨਾ ਬੱਸ ਸਟੈਂਡ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਮੁਖੀ ਤੇ ਚੌਕੀ ਇੰਚਾਰਜ ਮੌਕੇ 'ਤੇ ਪਹੁੰਚੇ।

ਪੁਲਸ ਜਾਂਚ ਦੌਰਾਨ ਸੀਨੀ. ਕਾਂਸਟੇਬਲ ਕਮ ਕੰਪਿਊਟਰ ਆਪਰੇਟਰ ’ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਢੱਕੀ ਮੁਹੱਲਾ ਕਲਾਨੌਰ ਗੁਰਦਾਸਪੁਰ, ਬਿਕਰਮਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸ਼ਾਲੇ ਚੱਕਾ ਕਲਾਨੌਰ ਗੁਰਦਾਸਪੁਰ ਤੇ ਆਜ਼ਾਦ ਪੁੱਤਰ ਗੌਰਕ ਗੁਪਤਾ ਵਾਸੀ ਪਿੰਡ ਨੂਰਪੁਰ ਥਾਣਾ ਮਕਸੂਦਾਂ ਜਲੰਧਰ ਦਿਹਾਤੀ ਵਜੋਂ ਹੋਈ ਹੈ। ਸੀਨੀ. ਕਾਂਸਟੇਬਲ ਦੇ ਬਿਆਨਾਂ ’ਤੇ ਥਾਣਾ ਡਿਵੀਜ਼ਨ ਨੰ. 6 ’ਚ ਬੱਸ ਸਟੈਂਡ ਪੁਲਸ ਚੌਂਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਵੱਲੋਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ 872 ਦਿਨਾਂ ਦੇ ਕਾਰਜਕਾਲ 'ਚ 44,250 ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ: ਭਗਵੰਤ ਮਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News