ਵਾਹਨਾਂ ਦੀ ਭੰਨਤੋੜ ਕਰਨ ''ਤੇ ਕਈ ਨੌਜਵਨਾਂ ਖ਼ਿਲਾਫ਼ ਕੇਸ ਦਰਜ
Wednesday, Oct 30, 2024 - 04:41 PM (IST)
ਫਗਵਾੜਾ (ਜਲੋਟਾ)-ਫਗਵਾੜਾ ਦੇ ਬਦਨਾਮ ਲਾਅ ਗੇਟ ਪਿੰਡ ਮਹੇੜੂ ਦੇ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਹਨਾਂ ਦੀ ਭੰਨਤੋੜ ਕਰਦੇ ਹਏ ਦੰਗਾ ਕਰਨ ਦੇ ਗੰਭੀਰ ਦੋਸ਼ ’ਚ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਕਈ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਹਨ ਦੀ ਅਹਿਮ ਸੂਚਨਾ ਮਿਲੀ ਹੈ।
ਏ. ਐੱਸ. ਆਈ. ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਹਿਮਾਂਸ਼ੂ ਰਾਏ ਉਰਫ਼ ਹਿਮਾਂਸ਼ੂ ਯਾਦਵ, ਸੁਮਿਤ ਸ਼ਰਮਾ, ਨਿਤਿਨ ਤੰਵਰ, ਸੌਰਭ ਢਿੱਲੋਂ, ਚੌਧਰੀ ਉੱਤਮ ਸਿੰਘ, ਯੁਵਰਾਜ ਸਿੰਘ ਉਰਫ਼ ਯੁਵਰਾਜ ਵਾਸੀ ਹਰਿਆਣਾ ਹਾਲ ਵਾਸੀ ਪਿੰਡ ਮਹੇੜੂ ਅਤੇ ਇਨ੍ਹਾਂ ਨਾਲ ਮੌਜੂਦ ਰਹੇ ਵੱਡੀ ਗਿਣਤੀ ਵਿਚ ਹੋਰ ਸਾਥੀਆਂ ਖ਼ਿਲਾਫ਼ ਥਾਣਾ ਸਤਨਾਮਪੁਰਾ ਚ ਪੁਲਸ ਕੇਸ ਦਰਜ ਕਰ ਜਾਂਚ ਸ਼ੁਰੂ ਕਰਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਲੋਕਾਂ ’ਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਸੋਸ਼ਲ ਮਿਡੀਆ ’ਚ ਵੀ ਕਈ ਤਰਾਂ ਦੀਆਂ ਗੱਲਾ ਆਦਿ ਆਖੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਵਾਸੀ ਦੇਣ ਧਿਆਨ, ਸਿਹਤ ਵਿਭਾਗ ਨੇ ਜਾਰੀ ਕੀਤੀ ਅਹਿਮ ਐਡਵਾਇਜ਼ਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8