ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਨਰ ਦੇ ਦੋਸ਼ ’ਚ ਭਗੌੜਾ ਕਰਾਰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

Wednesday, Feb 02, 2022 - 04:40 PM (IST)

ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਨਰ ਦੇ ਦੋਸ਼ ’ਚ ਭਗੌੜਾ ਕਰਾਰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਮੋਮੀ)- ਟਾਂਡਾ ਪੁਲਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਭਗੌੜਾ ਕਰਾਰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਰੇਖਾ ਅਹੂਜਾ ਵਾਸੀ ਵਿਸ਼ਨੂੰ ਪਾਰਕ ਬੀ.ਆਰ. ਐੱਸ. ਨਗਰ ਲੁਧਿਆਣਾ ਖ਼ਿਲਾਫ਼ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਖ਼ਿਲਾਫ਼ 16 ਸਤੰਬਰ 2018 ਨੂੰ ਥਾਣਾ ਟਾਂਡਾ ਵਿੱਚ ਧੋਖਾਦੇਹੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਹਰਮਿੰਦਰ ਕੌਰ ਪੁੱਤਰੀ ਪੂਰਨ ਸਿੰਘ ਵਾਸੀ ਦਸੂਹਾ ਨੇ ਦੋਸ਼ ਲਾਇਆ ਸੀ ਕਿ ਇਸ ਮੁਲਜ਼ਮ ਅਤੇ ਇਸ ਦੇ ਹੋਰ ਤਿੰਨ ਸਾਥੀਆਂ ਨੇ ਮਿਲ ਕੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲਗਭਗ 12 ਲੱਖ ਰੁਪਏ ਦੀ ਠੱਗੀ ਕੀਤੀ ਹੈ।

ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ

ਮਾਮਲਾ ਦਰਜ ਹੋਣ ਤੋਂ ਬਾਅਦ ਮਾਣਯੋਗ ਜੱਜ ਵਰਿੰਦਰ ਕੁਮਾਰ ਦੀ ਦਸੂਹਾ ਅਦਾਲਤ ਨੇ ਉਸ ਨੂੰ 4 ਜਨਵਰੀ 2021 ਨੂੰ ਭਗੌੜਾ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਣ ’ਤੇ ਹੁਣ ਟਾਂਡਾ ਪੁਲਸ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ.ਆਈ. ਮਨਿੰਦਰ ਕੌਰ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ, ਡਰੱਗ ਮਾਫ਼ੀਆ ’ਤੇ ਸ਼ਿਕੰਜਾ ਕੱਸਣ ਲਈ ਦਿੱਤੇ ਸਖ਼ਤ ਨਿਰਦੇਸ਼


author

shivani attri

Content Editor

Related News