2 ਪ੍ਰਵਾਸੀ ਭਾਰਤੀ ਤੇ ਇਕ ਔਰਤ ਸਣੇ 5 ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨ ਦਾ ਕੇਸ ਦਰਜ

Saturday, May 20, 2023 - 05:27 PM (IST)

ਗੜ੍ਹਸ਼ੰਕਰ (ਭਾਰਦਵਾਜ)-ਗੜ੍ਹਸ਼ੰਕਰ ਪੁਲਸ ਨੇ ਐੱਸ. ਡੀ. ਓ. ਮਾਈਨਿੰਗ ਮਹਿਕਮਾ ਗੜ੍ਹਸ਼ੰਕਰ ਦੀ ਸ਼ਿਕਾਇਤ ’ਤੇ ਬੀਰਮਪੁਰ ਅਤੇ ਲਹਿਰਾਂ ਪਿੰਡ ਵਿਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਦੋ ਪ੍ਰਵਾਸੀ ਭਾਰਤੀ ਅਤੇ ਇਕ ਔਰਤ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਵਨ ਕੁਮਾਰ ਉੱਪ ਮੰਡਲ ਅਫਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਕਮ ਜਲ ਨਿਕਾਸ ਉੱਪ ਮੰਡਲ ਗੜ੍ਹਸ਼ੰਕਰ ਨੇ ਦਰਖਾਸਤ ਨੰਬਰ 353-54/2 ਅਤੇ 359-60/2 ਥਾਣਾ ਗੜ੍ਹਸ਼ੰਕਰ ਨੂੰ ਦਿੱਤੀ ਸੀ। ਜਿਸ ਵਿਚ ਦੱਸਿਆ ਸੀ ਕਿ ਪਿੰਡ ਬੀਰਮਪੁਰ ਦੇ ਰਮਿੰਦਰ ਸਿੰਘ, ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਨਿਰਮਲਜੀਤ ਸਿੰਘ ਅਤੇ ਲਛਮਣ ਦਾਸ ਪੁੱਤਰ ਸਾਹਿਬਾ ਦਿੱਤਾ ਅਤੇ ਰਵਿੰਦਰ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਲਹਿਰਾਂ ਅਪਣੇ ਖੇਤਾਂ ਵਿਚੋਂ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ: ASI ਦੀ ਪਤਨੀ ਦੇ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਨੂੰ ਮਿਲੀ ਜਵਾਈ ਦੀ ਲਾਸ਼

ਜਿਸ ਕਾਰਨ ਇਨ੍ਹਾਂ ਖੇਤਾਂ ਦੇ ਨਾਲ ਲਗਦੀ ਜ਼ਮੀਨ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਸੀ ਕਿ ਇਨ੍ਹਾਂ ਦੇ ਖ਼ਿਲਾਫ਼ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਹੇਠ ਸਖਤ ਕਾਰਵਾਈ ਕੀਤੀ ਜਾਵੇ। ਉੱਪ ਮੰਡਲ ਅਫ਼ਸਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਗੜ੍ਹਸ਼ੰਕਰ ਪੁਲਸ ਨੇ ਰਮਿੰਦਰ ਸਿੰਘ, ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਨਿਰਮਲਜੀਤ ਸਿੰਘ ਵਾਸੀ ਬੀਰਮਪੁਰ ਅਤੇ ਲਛਮਣ ਦਾਸ ਪੁੱਤਰ ਸਾਹਿਬਾ ਦਿੱਤਾ ਅਤੇ ਰਵਿੰਦਰ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਲਹਿਰਾਂ ਖ਼ਿਲਾਫ਼ ਮਾਈਨ ਐਂਡ ਮਿਨਰਲ ਐਕਟ 1957 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਜਲੰਧਰ ਵਿਖੇ ਵਿਆਹ ਸਮਾਗਮ ਦੌਰਾਨ ਪਿਆ ਭੜਥੂ, ਕੁੜੀ ਵਾਲਿਆਂ ਨੇ ਜੰਮ ਕੇ ਮੈਨੇਜਰ ਦੀ ਕੀਤੀ ਕੁੱਟਮਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News