ਜੰਗਲ ’ਚੋਂ ਚੋਰੀ ਲੱਕੜ ਕੱਟਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ
Sunday, Apr 23, 2023 - 03:28 PM (IST)

ਰੂਪਨਗਰ (ਵਿਜੇ)- ਇਥੋਂ ਦੇ ਪਿੰਡ ਹਰੀਪੁਰ ਦੇ ਪ੍ਰਾਈਵੇਟ ਜੰਗਲ ਵਿਚੋਂ ਚੋਰੀ ਲੱਕੜ ਕੱਟਣ ਵਾਲੇ ਅਣਪਛਆਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਰੂਪਨਗਰ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਜੰਗਲਾਤ ਵਿਭਾਗ ਦੇ ਵਣ ਗਾਰਡ ਨਰੇਸ਼ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਹਰੀਪੁਰ ਵਿਖੇ ਪ੍ਰਾਈਵੇਟ ਜੰਗਲ ਦਫਾ 4,5 ਅਧੀਨ ਬੰਦ ਰਕਬੇ ਵਿਚੋਂ ਕੁਝ ਵਿਅਕਤੀਆਂ ਵੱਲੋਂ ਚੋਰੀ ਲੱਕੜ ਕੱਟੀ ਜਾ ਰਹੀ ਹ, ਜਿਸ ਤੋਂ ਬਾਅਦ ਵਣ ਗਾਰਡ ਸਮੇਤ ਬਲਾਕ ਅਫ਼ਸਰ ਅਵਤਾਰ ਸਿੰਘ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵੇਖ ਕੇ ਲੱਕੜ ਕੱਟਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਪਰ ਉਨ੍ਹਾਂ ਵੱਲੋਂ ਉਥੋਂ ਇਕ ਲੱਕੜ ਕੱਟਣ ਵਾਲਾ ਪੈਟਰੋਲ ਆਰਾ, 02 ਕੁਹਾੜੀਆਂ, ਬਿਨਾਂ ਨੰਬਰੀ ਸਵਰਾਜ ਟਰੈਕਟਰ ਅਤੇ ਲੱਕੜ ਨਾਲ ਭਰੀ ਟਰਾਲੀ ਆਦਿ ਪ੍ਰਾਪਤ ਕੀਤੇ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਲੱਕੜ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਨਾਮਲੂਮ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।