ਸੜਕ ਕਿਨਾਰੇ ਖੜ੍ਹੀ ਫਾਸਟਫੂਡ ਦੀ ਰੇਹੜੀ ਨਾਲ ਟਕਰਾਈ ਕਾਰ, 2 ਜ਼ਖ਼ਮੀ

Monday, Aug 19, 2024 - 02:07 PM (IST)

ਸੜਕ ਕਿਨਾਰੇ ਖੜ੍ਹੀ ਫਾਸਟਫੂਡ ਦੀ ਰੇਹੜੀ ਨਾਲ ਟਕਰਾਈ ਕਾਰ, 2 ਜ਼ਖ਼ਮੀ

ਬੰਗਾ (ਰਾਕੇਸ਼ ਅਰੋੜਾ)- ਬੰਗਾ ਮੁਕੰਦਪੁਰ ਰੋਡ ’ਤੇ ਸਥਿਤ ਮੈਡੀਸਕੈਨ ਦੇ ਨਜ਼ਦੀਕ ਇਕ ਕਾਰ ਦੇ ਸੜਕ ਕਿਨਾਰੇ ਖੜ੍ਹੀ ਫਾਸਟਫੂਡ ਦੀ ਰੇਹੜੀ ਨਾਲ ਟਕਰਾਉਣ ਕਾਰਨ ਇਕ ਔਰਤ ਸਮੇਤ ਦੋ ਲੋਕ ਦੇ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਸਵਿਫੱਟ ਕਾਰ ਜੋਕਿ ਮੁਕੰਦਪੁਰ ਸਾਈਡ ਵੱਲੋਂ ਆ ਰਹੀ ਸੀ, ਜਿਵੇਂ ਹੀ ਉਕਤ ਕਾਰ ਬੰਗਾ ਮੁਕੰਦਪੁਰ ਰੋਡ ’ਤੇ ਸਥਿਤ ਮੈਡੀਸਕੈਨ ਨਾਮੀ ਦੁਕਾਨ ਦੇ ਨਜ਼ਦੀਕ ਪੁੱਜੀ ਤਾਂ ਆਪਣੇ ਤੋਂ ਉਲਟ ਸਾਈਡ ਖੜ੍ਹੀ ਫਾਸਟਫੂਡ ਦੀ ਰੇਹੜੀ ਨਾਲ ਜਾ ਟਕਰਾਈ, ਜਿਸ ਦੇ ਨਤੀਜੇ ਵਜੋਂ ਜਿੱਥੇ ਰੇਹੜੀ ਦਾ ਕਾਫ਼ੀ ਨੁਕਸਾਨ ਹੋਇਆ ਉੱਥੇ ਹੀ ਰੇਹੜੀ ’ਤੇ ਪਿਆ ਸਾਰਾ ਫਾਸਟਫੂਡ ਦਾ ਸਾਮਾਨ ਵੀ ਸੜਕ ’ਤੇ ਡਿੱਗ ਪਿਆ ਅਤੇ ਨੁਕਸਾਨਿਆ ਗਿਆ, ਉੱਥੇ ਹੀ ਰੇਹੜੀ ਦਾ ਮਾਲਕ ਪੱਪੂ ਪੁੱਤਰ ਪ੍ਰੇਮ ਪਾਲ ਨਿਵਾਸੀ ਯੂ. ਪੀ. ਹਾਲ ਨਿਵਾਸੀ ਬੰਗਾ ਜ਼ਖ਼ਮੀ ਹੋ ਗਿਆ।

PunjabKesari

ਇਹ ਵੀ ਪੜ੍ਹੋ-ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼

ਇਸ ਤੋਂ ਇਲਾਵਾਂ ਉਕਤ ਘਟਨਾ ਵਿਚ ਉਸੇ ਹੀ ਸਾਈਡ ’ਤੇ ਪੈਦਲ ਆ ਰਹੀ ਇਕ ਮਧੂ ਨਾਮੀ ਇਕ ਔਰਤ ਵੀ ਉਕਤ ਕਾਰ ਦੀ ਲਪੇਟ ਵਿਚ ਆ ਗਈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਮੌਕੇ ਤੋਂ ਨਿੱਜੀ ਵਾਹਨਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। 

ਇਹ ਵੀ ਪੜ੍ਹੋ-ਰੱਖੜੀ ਦੇ ਦਿਨ ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮਚਿਆ ਚੀਕ-ਚਿਹਾੜਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News