ਪੀ. ਜੀ.''ਚੋਂ ਸਾਮਾਨ ਚੋਰੀ ਕਰਨ ਵਾਲੀਆਂ 8 ਔਰਤਾਂ ਕਾਬੂ

Sunday, Jun 16, 2019 - 05:50 PM (IST)

ਪੀ. ਜੀ.''ਚੋਂ ਸਾਮਾਨ ਚੋਰੀ ਕਰਨ ਵਾਲੀਆਂ 8 ਔਰਤਾਂ ਕਾਬੂ

ਫਗਵਾੜਾ (ਹਰਜੋਤ)— ਪੀ. ਜੀ.'ਚੋਂ ਸਾਮਾਨ ਚੋਰੀ ਕਰਨ ਵਾਲੀਆਂ 8 ਔਰਤਾਂ ਨੂੰ ਸਤਨਾਮਪੁਰਾ ਪੁਲਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੀਆਂ 14 ਟੂਟੀਆਂ ਅਤੇ 4 ਸ਼ਾਵਰ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਔਰਤਾਂ ਨੇ ਇਕ ਨਵੇਂ ਬਣੇ ਪੀ. ਜੀ. 'ਚ ਦਾਖ਼ਲ ਹੋ ਕੇ ਉੱਥੋਂ ਟੂਟੀਆਂ ਅਤੇ ਸ਼ਾਵਰ ਚੋਰੀ ਕਰ ਲਏ ਸਨ। ਜਿਨ੍ਹਾਂ ਦੀ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਸ਼ਨਾਖਤ ਕਰ ਲਈ ਸੀ। ਜਿਸ ਆਧਾਰ 'ਤੇ ਇਨ੍ਹਾਂ ਖਿਲਾਫ ਧਾਰਾ 454, 380, 511 ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਦੋਸ਼ੀ ਔਰਤਾਂ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ। ਔਰਤਾਂ ਦੀ ਪਛਾਣ ਸੋਨਿਕਾ, ਸੋਨੀਆ, ਬਿੰਦੀਆ, ਸ਼ਿੰਦੋ, ਮੁਕਤਾ, ਸ਼ਾਲਨੀ, ਗੁੱਡੀ, ਰਸ਼ਮੀ ਵਜੋਂ ਹੋਈ ਹੈ।


author

shivani attri

Content Editor

Related News