7500 ਐੱਮ.ਐੱਲ. ਨਾਜਾਇਜ਼ ਸ਼ਰਾਬ ਅਤੇ ਲਾਹਣ ਸਮੇਤ ਚਾਲੂ ਭੱਠੀ ਫੜੀ

Friday, Jul 03, 2020 - 03:38 PM (IST)

7500 ਐੱਮ.ਐੱਲ. ਨਾਜਾਇਜ਼ ਸ਼ਰਾਬ ਅਤੇ ਲਾਹਣ ਸਮੇਤ ਚਾਲੂ ਭੱਠੀ ਫੜੀ

ਸ਼ਾਹਕੋਟ (ਤ੍ਰੇਹਨ) – ਸ਼ਾਹਕੋਟ ਪੁਲਸ ਨੇ ਅੱਜ ਇਕ ਘਰ ’ਚ ਛਾਪੇਮਾਰੀ ਕਰ ਕੇ 7500 ਐੱਮ. ਐੱਲ. ਨਾਜਾਇਜ਼ ਸ਼ਰਾਬ, 25 ਲੀਟਰ ਲਾਹਣ ਅਤੇ ਸ਼ਰਾਬ ਕਸੀਦ ਕਰਨ ਵਾਲਾ ਸਮਾਨ (ਚਾਲੂ ਭੱਠੀ) ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਸਥਾਨਕ ਮਾਡਲ ਪੁਲਸ ਥਾਣੇ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਾਹਕੋਟ ਪੁਲਸ ਥਾਣੇ ਵਿਖੇ ਤਾਇਨਾਤ ਸਬ-ਇੰਸ. ਲਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਫਲਾਈਓਵਰ ਨਜਦੀਕ ਪਿੰਡ ਸਲੈਚਾਂ ਵਿਚ ਮੌਜੂਦ ਸਨ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁਲਵੰਤ ਉਰਫ ਕਾਂਤੀ ਪੁੱਤਰ ਚਿਮਨ ਵਾਸੀ ਪਿੰਡ ਰਾਮੇ ਅਤੇ ਉਸਦਾ ਭਰਾ ਮੱਕੀ ਆਪਣੇ ਘਰ ਦੇ ਵਿਹੜੇ ’ਚ ਨਾਜਾਇਜ਼ ਸ਼ਰਾਬ ਬਣਾ ਰਹੇ ਹਨ। ਇਸ ’ਤੇ ਲਖਵਿੰਦਰ ਸਿੰਘ ਐੱਸ. ਆਈ. ਨੇ ਪੁਲਸ ਪਾਰਟੀ ਸਮੇਤ ਤੁਰੰਤ ਰੇਡ ਕੀਤਾ ਤਾਂ ਕੁਲਵੰਤ ਅਤੇ ਉਸਦਾ ਭਰਾ ਮੱਤੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਮੌਕੇ ਤੋਂ 7500 ਐੱਮ. ਐੱਲ. ਨਾਜਾਇਜ਼ ਸ਼ਰਾਬ, 25 ਲੀਟਰ ਲਾਹਣ, ਇੱਕ ਪਤੀਲਾ ਸਿਲਵਰ ਅਤੇ ਭੱਠੀ ਦਾ ਸਾਮਾਨ ਬਰਾਮਦ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


author

Harinder Kaur

Content Editor

Related News