ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਔਰਤ ਕੋਲੋਂ ਠੱਗੇ 7 ਲੱਖ, 6 ਖ਼ਿਲਾਫ਼ ਮਾਮਲਾ ਦਰਜ
Thursday, Sep 15, 2022 - 11:30 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਕੁਲਦੀਸ਼)- ਰਕਮ ਨੂੰ ਕੰਪਨੀ ਵਿਚ ਇਨਵੈਸਟ ਕਰਵਾ ਡਬਲ ਕਰਨ ਦਾ ਝਾਂਸਾ ਦੇ ਕੇ ਲਗਭਗ 7 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਕੰਪਨੀ ਦੇ ਪ੍ਰਬੰਧਕਾਂ ਅਤੇ ਉਸ ਨਾਲ ਜੁੜੇ ਏਜੰਟਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਈ ਔਰਤ ਨੇਹਾ ਪਤਨੀ ਅਮਰਜੀਤ ਸਿੰਘ ਵਾਸੀ ਕੁੰਜ ਗਲੀ ਉੜਮੁੜ ਦੀ ਸ਼ਿਕਾਇਤ ਦੇ ਆਧਾਰ 'ਤੇ ਸੁਮਨ ਪਤਨੀ ਹਰਦੀਪ ਸਿੰਘ ਵਾਸੀ ਰਾਜਪੁਰਾ (ਕਪੂਰਥਲਾ), ਅਰੁਣ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਰਸੂਲਪੁਰ ਬ੍ਰਾਹਮਣਾ, ਹਰੀਸ਼ ਪਵਾਰ ਪੁੱਤਰ ਜਸਵਿੰਦਰ ਪਾਲ ਵਾਸੀ ਖੋਜੇਵਾਲ, ਜਸਪਾਲ ਦਿਓਲ ਪੁੱਤਰ ਹਰਭਜਨ ਸਿੰਘ ਹਾਲ ਵਾਸੀ ਕਨੇਡਾ, ਜਸਵਿੰਦਰ ਸਿੰਘ ਮਿੰਟਾਂ ਪੁੱਤਰ ਬਲਵੀਰ ਸਿੰਘ ਵਾਸੀ ਚੱਕ ਬਾਮੁ ਅਤੇ ਟਹਿਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੈਰੇ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭਾਜਪਾ ’ਤੇ ਲੱਗੇ ਵੱਡੇ ਇਲਜ਼ਾਮ
ਨੇਹਾ ਕੌਰ ਦੱਸਿਆ ਕਿ ਸਾਲ 2017 ਉਸ ਦੀ ਸਹੇਲੀ ਸੁਮਨ ਪਤਨੀ ਹਰਦੀਪ ਸਿੰਘ ਵਾਸੀ ਰਾਜਪੁਰ ਕਪੂਰਥਲਾ ਨੇ ਉਸ ਨਾਲ ਜਸਵਿੰਦਰ ਸਿੰਘ ਉਰਫ਼ ਮਿੰਟਾ ਪੁੱਤਰ ਬਲਵੀਰ ਸਿੰਘ ਵਾਸੀ ਚੱਕ ਬਾਮੂ ਟਹਿਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੈਰੇਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਕਤ ਵਿਅਕਤੀਆਂ ਨੇ ਪਰੋਸ ਲਾਈਫ਼ ਨਾਮ ਦੀ ਪ੍ਰਾਈਵੇਟ ਕੰਪਨੀ ਖੋਲ੍ਹੀ ਹੈ। ਪੈਸੇ ਦੁੱਗਣੇ ਕਰਕੇ ਦਿੰਦੀ ਹੈ, ਜਿਸ 'ਤੇ ਮੈਂ ਉਕਤ ਲੋਕਾਂ 'ਤੇ ਭਰੋਸਾ ਕਰਦੇ ਹੋਏ ਵੱਖ-ਵੱਖ ਤਾਰੀਖ਼ਾਂ 'ਤੇ ਨਕਦੀ ਅਤੇ ਆਨਲਾਈਨ ਬੈਂਕ ਖਾਤਿਆਂ ਰਾਹੀਂ 7 ਲੱਖ 32 ਹਜ਼ਾਰ ਰੁਪਏ ਤੋਂ ਉਪਰ ਦੀ ਰਕਮ ਦਿੱਤੀ ਅਤੇ ਉਕਤ ਲੋਕਾਂ ਨੇ 3 ਸਾਲ ਬਾਅਦ ਪੈਸੇ ਦੁੱਗਣੇ ਕਰਨ ਅਤੇ ਹੋਰ ਸਕੀਮਾਂ ਦਾ ਲਾਭ ਦੇਣ ਦਾ ਭਰੋਸਾ ਦਿੱਤਾ।
ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਲੋਕਾਂ ਨੇ ਮੇਰੇ ਪੈਸੇ ਵਾਪਸ ਨਹੀਂ ਕੀਤੇ, ਜਿਸ 'ਤੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਉਕਤ ਵਿਅਕਤੀਆਂ ਦਾ ਪਿੱਛਾ ਕਰਦੇ ਹੋਏ ਆਪਣੀ ਰਕਮ ਦੀ ਮੰਗ ਕੀਤੀ ਤਾਂ ਉਨ੍ਹਾਂ ਵੱਲੋਂ ਦਿੱਤੇ ਹੋਏ ਚੈੱਕਾਂ ਰਾਹੀਂ ਮੈਨੂੰ 1 ਲੱਖ 30 ਹਜ਼ਾਰ ਰੁਪਏ ਦੀ ਰਕਮ ਹਾਸਲ ਹੋ ਚੁੱਕੀ ਅਤੇ ਦਿੱਤੇ ਹੋਏ ਬਾਕੀ ਦੇ ਚੈੱਕ ਬਾਊਂਸ ਹੋ ਗਏ ਹਨ। ਟਾਂਡਾ ਪੁਲਸ ਨੇ ਸੁਮਨ ਪਤਨੀ ਹਰਦੀਪ ਸਿੰਘ ਵਾਸੀ ਰਾਜਪੁਰ ਕਪੂਰਥਲਾ ,ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਚੱਕ ਬਾਮੂ, ਟਹਿਲ ਸਿੰਘ ਪੁੱਤਰ ਹਰਭਜਨ ਸਿੰਘ ਕੈਰੇਂ ਅਤੇ ਕੰਪਨੀ ਦੇ ਡਾਇਰੈਕਟਰ ਪਾਰਟਨਰ ਅਰੁਣ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਰਸੂਲਪੁਰ ਬ੍ਰਾਹਮਣਾ (ਕਪੂਰਥਲਾ), ਹਰੀਸ਼ ਪਵਾਰ ਪੁੱਤਰ ਜਸਵਿੰਦਰ ਪਵਾਰ ਵਾਸੀ ਖੋਜੇਵਾਲ ਅਤੇ ਜਸਪਾਲ ਸਿੰਘ ਦਿਓਲ ਪੁੱਤਰ ਹਰਭਜਨ ਸਿੰਘ ਵਾਸੀ ਖੋਜੇਵਾਲ ਹਾਲ ਵਾਸੀ ਕੈਨੇਡਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਪੂਰਥਲਾ ਸਿਟੀ ਥਾਣੇ ’ਚ ਵਿਜੀਲੈਂਸ ਦੀ ਰੇਡ, 2 ਹਜ਼ਾਰ ਦੀ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ