ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਵੱਲੋਂ ਭੇਜੀ ਗਈ ‘668ਵੇਂ ਟਰੱਕ ਦੀ ਰਾਹਤ ਸਮੱਗਰੀ’

05/21/2022 4:17:13 PM

ਜਲੰਧਰ (ਵਰਿੰਦਰ ਸ਼ਰਮਾ) - ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਚੱਲ ਰਹੀ ਹੈ। ਇਸ ਕੜੀ ’ਚ ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਜੋ ਕਿ ਲੁਧਿਆਣਾ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਵੱਲੋਂ ਭੇਜੀ ਗਈ ਸੀ। ਟਰੱਕ ’ਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸਮੱਗਰੀ ਸੀ।

ਦੱਸ ਦੇਈਏ ਕਿ ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਦਰਸ਼ਨ ਲਾਲ ਬਵੇਜਾ, ਸ਼੍ਰੀਮਤੀ ਮੰਜੂ ਬਵੇਜਾ, ਵਿਜੇ ਬਵੇਜਾ, ਅਰੁਣ ਬਵੇਜਾ, ਵਰੁਣ ਬਵੇਜਾ, ਅਸ਼ੋਕ ਥਾਪਰ, ਰਾਜਿੰਦਰ ਸ਼ਰਮਾ, ਪ੍ਰਤੀਨਿਧੀ ਦਿਨੇਸ਼ ਸੋਨੂੰ ਅਤੇ ਯੋਗ ਗੁਰੂ ਵਰਿੰਦਰ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।


rajwinder kaur

Content Editor

Related News