ਕਿਸਾਨਾਂ ਦੇ ਧਰਨੇ ਕਾਰਨ ਸਿਟੀ ਰੇਲਵੇ ਸਟੇਸ਼ਨ ’ਤੇ ਟਰਮੀਨੇਟ ਹੋਈਆਂ 6 ਟਰੇਨਾਂ, ਯਾਤਰੀ ਪ੍ਰੇਸ਼ਾਨ

03/27/2022 3:25:11 PM

ਜਲੰਧਰ (ਗੁਲਸ਼ਨ)–ਸ਼ਨੀਵਾਰ ਨੂੰ ਬਿਆਸ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ’ਤੇ ਦਿੱਤੇ ਗਏ ਧਰਨੇ ਕਾਰਨ ਰੇਲ ਆਵਾਜਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਬੰਦ ਹੋਣ ਕਾਰਨ ਦਰਜਨਾਂ ਟਰੇਨਾਂ ਪ੍ਰਭਾਵਿਤ ਹੋਈਆਂ। ਅੰਮ੍ਰਿਤਸਰ ਵੱਲ ਜਾਣ ਵਾਲੀਆਂ 6 ਟਰੇਨਾਂ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਟਰਮੀਨੇਟ ਕਰ ਦਿੱਤਾ ਗਿਆ, ਜਿਨ੍ਹਾਂ ’ਚ ਜਯਨਗਰ-ਅੰਮ੍ਰਿਤਸਰ ਐਕਸਪ੍ਰੈੱਸ, ਪਸ਼ਚਿਮ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ, ਚੰਡੀਗੜ੍ਹ-ਅੰਮ੍ਰਿਤਸਰ, ਨਵੀਂ ਦਿੱਲੀ-ਅੰਮ੍ਰਿਤਸਰ ਇੰਟਰਸਿਟੀ, ਸ਼ਤਾਬਦੀ ਐਕਸਪ੍ਰੈੱਸ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਟਰੇਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ਹੀ ਉਸੇ ਲਈ ਬਣਨਗੀਆਂ ਗਲੇ ਦੀ ਹੱਡੀ : ਪਰਗਟ ਸਿੰਘ (ਵੀਡੀਓ)

PunjabKesari

ਇਸ ਤੋਂ ਇਲਾਵਾ ਹਰਿਦੁਆਰ ਤੋਂ ਆਉਣ ਵਾਲੀ ਜਨ-ਸ਼ਤਾਬਦੀ ਐਕਸਪ੍ਰੈੱਸ ਅਤੇ ਇੰਦੌਰ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਜਲੰਧਰ ਕੈਂਟ, ਵਿਸ਼ਾਖਾਪਟਨਮ-ਅੰਮ੍ਰਿਤਸਰ ਨੂੰ ਫਗਵਾੜਾ ਰੇਲਵੇ ਸਟੇਸ਼ਨ ’ਤੇ ਟਰਮੀਨੇਟ ਕੀਤਾ ਗਿਆ। ਅੰਮ੍ਰਿਤਸਰ ਤੋਂ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ, ਚੰਡੀਗੜ੍ਹ ਇੰਟਰਸਿਟੀ, ਅੰਮ੍ਰਿਤਸਰ-ਹਿਸਾਰ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ, ਜਦਕਿ ਛੱਤੀਸਗੜ੍ਹ ਐਕਸਪ੍ਰੈੱਸ, ਹਾਵੜਾ ਮੇਲ, ਗੋਲਡਨ ਟੈਂਪਲ ਅਤੇ ਅੰਮ੍ਰਿਤਸਰ-ਦਰਭੰਗਾ ਐਕਸਪ੍ਰੈੱਸ ਨੂੰ ਵਾਇਆ ਗੁਰਦਾਸਪੁਰ-ਪਠਾਨਕੋਟ, ਮੁਕੇਰੀਆਂ ਹੁੰਦੇ ਹੋਏ ਚਲਾਇਆ ਗਿਆ।

ਇਹ ਟਰੇਨਾਂ ਬਿਆਸ, ਜਲੰਧਰ ਸਿਟੀ ਵਿਚਕਾਰ ਰੱਦ ਰਹੀਆਂ। ਟਰੇਨਾਂ ਦੇ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਕੁਲੀਆਂ ਅਤੇ ਵੈਂਡਰਾਂ ਦਾ ਕੰਮ-ਧੰਦਾ ਚੌਪਟ ਹੋ ਗਿਆ। ਦੇਰ ਸ਼ਾਮ ਤੱਕ ਕੁਲੀ ਸਟੇਸ਼ਨ ਦੇ ਬਾਹਰ ਯਾਤਰੀਆਂ ਦੀ ਉਡੀਕ ਕਰਦੇ ਨਜ਼ਰ ਆਏ।
 


Manoj

Content Editor

Related News