11 ਕਿਲੋ ਹੈਰੋਇਨ ਤੇ 19.25 ਲੱਖ ਦੀ ਡਰੱਗ ਮਨੀ ਕੇਸ ’ਚ ਗ੍ਰਿਫ਼ਤਾਰ 6 ਲੋਕ ਸਬੂਤਾਂ ਦੀ ਘਾਟ ਕਾਰਨ ਬਰੀ

Wednesday, Nov 27, 2024 - 02:50 PM (IST)

11 ਕਿਲੋ ਹੈਰੋਇਨ ਤੇ 19.25 ਲੱਖ ਦੀ ਡਰੱਗ ਮਨੀ ਕੇਸ ’ਚ ਗ੍ਰਿਫ਼ਤਾਰ 6 ਲੋਕ ਸਬੂਤਾਂ ਦੀ ਘਾਟ ਕਾਰਨ ਬਰੀ

ਜਲੰਧਰ (ਵਰੁਣ)–ਸ਼ਾਹਕੋਟ ਪੁਲਸ ਵੱਲੋਂ 11 ਕਿਲੋ ਦੇ ਲਗਭਗ ਹੈਰੋਇਨ ਅਤੇ 19.25 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤੇ ਡਰੱਗ ਨੈੱਟਵਰਕ ਦੇ ਮਾਮਲੇ ’ਚ ਮਾਣਯੋਗ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 6 ਲੋਕਾਂ ਨੂੰ ਬਰੀ ਕਰ ਦਿੱਤਾ। ਇਸ ਕੇਸ ਵਿਚ ਬੀ. ਐੱਸ. ਐੱਫ਼. ਦੇ ਕਾਂਸਟੇਬਲ ਸਮੇਤ 4 ਲੋਕਾਂ ’ਤੇ ਦੋਸ਼ ਤੈਅ ਹੋਣ ’ਤੇ ਉਨ੍ਹਾਂ ਨੂੰ 15-15 ਸਾਲ ਦੀ ਸਜ਼ਾ ਅਤੇ ਸਾਰਿਆਂ ਨੂੰ ਡੇਢ ਲੱਖ ਰੁਪਏ ਜੁਰਮਾਨਾ, ਜਦਕਿ ਜੁਰਮਾਨਾ ਨਾ ਦੇਣ ’ਤੇ 2 ਸਾਲ ਦੀ ਹੋਰ ਸਜ਼ਾ ਸੁਣਾਈ ਗਈ ਹੈ।

ਸ਼ਾਹਕੋਟ ਪੁਲਸ ਨੇ 2020 ਵਿਚ ਮਲਸੀਆਂ ਵਿਚ ਆਈ-20 ਕਾਰ ਵਿਚੋਂ ਹਰਜਿੰਦਰ ਪਾਲ ਨਿਵਾਸੀ ਫਿਰੋਜ਼ਪੁਰ, ਸੰਜੀਵ ਉਰਫ਼ ਮਿੰਟੂ ਨਿਵਾਸੀ ਫਿਰੋਜ਼ਪੁਰ, ਕਾਂਸਟੇਬਲ ਬਰਿੰਦਰ ਸਿੰਘ ਨਿਵਾਸੀ ਬਠਿੰਡਾ (ਤਾਇਨਾਤੀ ਰਾਜਸਥਾਨ) ਅਤੇ ਰਣਜੀਤ ਸਿੰਘ ਨਿਵਾਸੀ ਫਿਰੋਜ਼ਪੁਰ ਨੂੰ 11 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ 11.25 ਲੱਖ ਰੁਪਏ ਡਰੱਗ ਮਨੀ ਦੇ ਮਿਲੇ ਸਨ, ਜਿਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਕਾਂਸਟੇਬਲ ਤੋਂ ਹੈਰੋਇਨ ਲੈਣ ਵਾਲੇ ਕਿਸ਼ਨ ਸਿੰਘ ਨਿਵਾਸੀ ਗੰਗਾਨਗਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਜਗਮੋਹਨ ਸਿੰਘ ਨਿਵਾਸੀ ਗੰਗਾਨਗਰ ਨੂੰ ਵੀ ਇਸ ਨੈੱਟਵਰਕ ਦਾ ਹਿੱਸਾ ਦੱਸਦੇ ਹੋਏ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ- ਸਕੂਲ ਤੋਂ ਘਰ ਆ ਕੇ ਨਾਬਾਲਗ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼

ਉਥੇ ਹੀ ਸ਼ਾਹਕੋਟ ਪੁਲਸ ਨੇ ਇਕ ਹੋਰ ਨਾਕਾਬੰਦੀ ਦੌਰਾਨ ਬਲਕਰਨ ਬੱਲੀ ਨਿਵਾਸੀ ਗੰਗਾਨਗਰ ਅਤੇ ਕਮਲਪ੍ਰੀਤ ਨੂੰ 18 ਲੱਖ ਰੁਪਏ ਦੀ ਡਰੱਗ ਮਨੀ ਅਤੇ ਚਾਈਨੀਜ਼ ਪਿਸਟਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਨੂੰ ਵੀ ਇਸੇ ਨੈੱਟਵਰਕ ਨਾਲ ਜੋੜਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਉਹ ਜਲੰਧਰ ਦੇ ਅੰਮ੍ਰਿਤਪਾਲ ਸਿੰਘ ਨੂੰ ਅੱਧਾ ਕਿਲੋ ਹੈਰੋਇਨ ਵੇਚ ਕੇ ਆਏ ਸਨ ਅਤੇ ਬਰਾਮਦ ਹੋਏ 18 ਲੱਖ ਰੁਪਏ ਹੈਰੋਇਨ ਵੇਚਣ ’ਤੇ ਮਿਲੇ ਸਨ। ਇਸ ਤੋਂ ਇਲਾਵਾ ਪੁਲਸ ਨੇ ਗਗਨਪ੍ਰੀਤ ਅਤੇ ਜਸਵੀਰ ਜੱਸਾ ਨੂੰ ਵੀ ਨਾਮਜ਼ਦ ਕਰ ਲਿਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ

ਜਿਉਂ ਹੀ ਇਹ ਮਾਮਲਾ ਮਾਣਯੋਗ ਜਸਟਿਸ ਰਾਜੀਵ ਕੇ. ਬੇਰੀ ਦੀ ਸਪੈਸ਼ਲ ਕੋਰਟ ਜਲੰਧਰ ਵਿਚ ਪਹੁੰਚਿਆ ਤਾਂ ਅੰਮ੍ਰਿਤਪਾਲ ਸਿੰਘ ਦੇ ਵਕੀਲ ਵਿਵੇਕ ਹਾਂਡਾ ਦੀਆਂ ਦਲੀਲਾਂ ਅਤੇ ਸਬੂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਅੰਮ੍ਰਿਤਪਾਲ ਸਿੰਘ, ਜਸਵੀਰ ਜੱਸਾ, ਗਗਨਪ੍ਰੀਤ, ਕਮਲਪ੍ਰੀਤ, ਬਲਕਰਨ ਬੱਲੀ ਅਤੇ ਜਗਮੋਹਨ ਸਿੰਘ ਨੂੰ ਬਰੀ ਕਰ ਦਿੱਤਾ। ਪੁਲਸ ਇਨ੍ਹਾਂ ਲੋਕਾਂ ’ਤੇ ਲਾਏ ਦੋਸ਼ਾਂ ਨੂੰ ਸਾਬਿਤ ਨਹੀਂ ਕਰ ਸਕੀ, ਜਦੋਂ ਕਿ ਹੋਰ 5 ਲੋਕਾਂ ’ਤੇ ਦੋਸ਼ ਤੈਅ ਹੋਣ ’ਤੇ ਉਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ ਗਈ।

ਇਹ ਵੀ ਪੜ੍ਹੋ- ਜਲੰਧਰ 'ਚ ਐਨਕਾਊਂਟਰ, ਬਦਮਾਸ਼ਾਂ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News