ਜ਼ਿਲ੍ਹਾ ਜਲੰਧਰ ਨਾਲ ਸਬੰਧਿਤ 51 ਵਿਦਿਆਰਥੀ ਯੂਕ੍ਰੇਨ ’ਚ ਫਸੇ, ਵਾਪਸੀ ਲਈ ਮੰਗੀਆਂ ਜਾ ਰਹੀਆਂ ਦੁਆਵਾਂ

Tuesday, Mar 01, 2022 - 04:08 PM (IST)

ਜਲੰਧਰ (ਚੋਪੜਾ) : ਯੂਕ੍ਰੇਨ-ਰੂਸ ਵਿਚਕਾਰ ਚੱਲ ਰਹੀ ਜੰਗ ਦੌਰਾਨ ਯੂਕ੍ਰੇਨ 'ਚ ਫਸੇ ਭਾਰਤੀਆਂ ਸਮੇਤ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਦਿਆਰਥੀਆਂ ਦੀ ਸਹੀ-ਸਲਾਮਤ ਵਾਪਸੀ ਲਈ ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਫਿਕਰਮੰਦ ਹਨ, ਉਥੇ ਹੀ ਪੂਰਾ ਜਲੰਧਰ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਸਮੇਤ ਆਪਣੇ 51 ਬੱਚਿਆਂ ਦੀ ਸਲਾਮਤੀ ਦੀਆਂ ਦੁਆਵਾਂ ਮੰਗ ਰਿਹਾ ਹੈ। ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਯੂਕ੍ਰੇਨ ਗਏ ਵਿਦਿਆਰਥੀਆਂ ਸਮੇਤ ਹੋਰਨਾਂ ਲੋਕਾਂ ਸਬੰਧੀ ਸਮੁੱਚੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨਿਕ ਕੰਪਲੈਕਸ ਵਿਚ ਜ਼ਿਲਾ ਪੱਧਰੀ ਕੰਟਰੋਲ ਰੂਮ ਸਥਾਪਤ ਕਰਦਿਆਂ ਇਕ ਹੈਲਪਲਾਈਨ ਨੰਬਰ 0181-2224417 ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੋਂ ਬਰਾਮਦ ਹੋਇਆ 4 ਕਰੋੜ ਦਾ ਸੋਨਾ, 3 ਸਮੱਗਲਰ ਵੀ ਗ੍ਰਿਫ਼ਤਾਰ

ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਪਹਿਲ ਤੋਂ ਬਾਅਦ ਜ਼ਿਲੇ ਨਾਲ ਸਬੰਧਿਤ 51 ਲੋਕਾਂ ਦੇ ਨਾਂ ਸਾਹਮਣੇ ਆਏ ਹਨ, ਜੋ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ। ਇਨ੍ਹਾਂ 51 ਲੋਕਾਂ 'ਚ 49 ਵਿਦਿਆਰਥੀ ਹਨ, ਜਦੋਂ ਕਿ 2 ਨੌਜਵਾਨ ਵਰਕ ਪਰਮਿਟ ’ਤੇ ਯੂਕ੍ਰੇਨ ਗਏ ਹੋਏ ਹਨ। ਇਨ੍ਹਾਂ 49 ਵਿਦਿਆਰਥੀਆਂ 'ਚੋਂ 15 ਐੱਮ. ਬੀ. ਬੀ. ਐੱਸ., ਇਕ ਹੋਟਲ ਮੈਨੇਜਮੈਂਟ ਤੇ ਬਾਕੀ 33 ਵਿਦਿਆਰਥੀ ਹੋਰਨਾਂ ਕੋਰਸਾਂ ਨੂੰ ਲੈ ਕੇ ਉਥੇ ਪੜ੍ਹਨ ਗਏ ਹੋਏ ਹਨ। ਇਨ੍ਹਾਂ ਵਿਦਿਆਰਥੀਆਂ 'ਚ 2 ਸਕੇ ਭਰਾ ਅਤੇ 2 ਵਿਦਿਆਰਥੀ ਚਾਚੇ ਦੇ ਪੁੱਤ ਤੇ ਭੈਣ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਕੇਂਦਰ ਦੀ ਵਿਤਕਰੇਬਾਜ਼ੀ ਵਾਲੀ ਸੋਚ ਅੱਗੇ ਝੁਕਾਂਗੇ ਨਹੀਂ, ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ: ਨਵਜੋਤ ਸਿੱਧੂ

ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦਾ ਕਹਿਣਾ ਹੈ ਕਿ ਯੂਕ੍ਰੇਨ ਤੋਂ ਬੱਚਿਆਂ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਭਾਰਤ ਲਿਆਉਣ ਦਾ ਕੰਮ ਸਿਰਫ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲਾ ਹੀ ਕਰ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ’ਤੇ ਕੁਝ ਵੀ ਸਹਾਇਤਾ ਕਰ ਸਕਣਾ ਅਤੇ ਬੱਚਿਆਂ ਨੂੰ ਵਾਪਸ ਲਿਆਉਣਾ ਅਸੰਭਵ ਹੈ ਪਰ ਜ਼ਿਲਾ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਕੰਟਰੋਲ ਰੂਮ ਸਥਾਪਤ ਕਰਕੇ ਉਥੇ ਫਸੇ ਵਿਦਿਆਰਥੀਆਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਕੇ ਵਿਦੇਸ਼ ਮੰਤਰਾਲੇ ਨੂੰ ਭੇਜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਕੰਟਰੋਲ ਰੂਮ ਨਾਲ ਸੰਪਰਕ ਕਰ ਕੇ ਯੂਕ੍ਰੇਨ ਦੀ ਆਪਣੀ ਲੋਕੇਸ਼ਨ ਵੀ ਭੇਜੀ ਹੈ। ਡੀ. ਸੀ. ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਸਬੰਧੀ ਜਾਣਕਾਰੀ ਸਮੇਤ ਮਿਲੀ ਲੋਕੇਸ਼ਨ ਨੂੰ ਵੀ ਵਿਦੇਸ਼ ਮੰਤਰਾਲੇ ਨੂੰ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ’ਤੇ ਲਗਾਤਾਰ ਹੋ ਰਹੀ ਹੈ ‘ਸੋਨੇ ਦੀ ਸਮੱਗਲਿੰਗ’, ਆਖਿਰ ਕੀ ਹੈ ਵਜ੍ਹਾ?

ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਯੂਕ੍ਰੇਨ 'ਚ ਫਸੇ ਉਹ 51 ਵਿਦਿਆਰਥੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਹੈ-

1. ਪੁਖਰਾਜ ਸਿੰਘ ਪੁੱਤਰ ਨਵਦੀਪ ਸਿੰਘ 74-ਏ ਹਰਦੇਵ ਨਗਰ, ਕਪੂਰਥਲਾ ਰੋਡ ਜਲੰਧਰ
2. ਹੇਮੰਤ ਪੁੱਤਰ ਗੁਲਸ਼ਨ ਕੁਮਾਰ ਡਬਲਯੂ ਜੀ-123, ਇਸਲਾਮਗੰਜ, ਜਲੰਧਰ
3. ਜੈਸਮੀਨ ਕੌਰ ਪੁੱਤਰੀ ਪਵਿੱਤਰ ਸਿੰਘ 101, ਰੇਲ ਵਿਹਾਰ, ਪੋਸਟ ਆਫਿਸ ਚੁਗਿੱਟੀ ਜਲੰਧਰ
4. ਨਿਤਿਨ ਅਰੋੜਾ ਪੁੱਤਰ ਰਾਜੇਸ਼ ਮਕਾਨ ਨੰਬਰ 203, ਸੰਗਤ ਸਿੰਘ ਨਗਰ ਜਲੰਧਰ
5. ਭਾਵਿਸ਼ਿਯ ਸੰਦਲ ਪੁੱਤਰ ਡਾ. ਲਲਿਤ ਕੁਮਾਰ ਸੰਦਲ, ਲਲਿਤ ਓਮ ਹਾਸਪੀਟਲ, ਜੀ. ਟੀ. ਰੋਡ ਬਿਧੀਪੁਰ, ਜਲੰਧਰ
6. ਜੈਸਮੀਨ ਕੌਰ ਪੁੱਤਰੀ ਹਰਦੀਪ ਸਿੰਘ, 24 ਸੁਦਾਮਾ ਵਿਹਾਰ, ਜਲੰਧਰ
7. ਰੂਸ਼ਾਲੀ ਪੁੱਤਰੀ ਡਾ. ਸੁਭਾਸ਼ ਚੰਦਰ, 901, ਅਰਬਨ ਅਸਟੇਟ ਫੇਜ਼-2, ਜਲੰਧਰ
8. ਸੁਮਿਤ ਨਾਗਰਥ ਪੁੱਤਰ ਸੰਜੀਵ ਕੁਮਾਰ, 90 ਗ੍ਰੀਨ ਐਵੇਨਿਊ, ਕਾਲਾ ਸੰਘਿਆਂ ਰੋਡ, ਜਲੰਧਰ
9. ਯੋਗੇਸ਼ ਕੁਮਾਰ ਪੁੱਤਰ ਪ੍ਰਭਦਿਆਲ, ਮਕਾਨ ਨੰਬਰ 1361, ਅਰਬਨ ਅਸਟੇਟ ਫੇਜ਼-2, ਜਲੰਧਰ
10. ਸਮੀਰ ਹੰਸ ਪੁੱਤਰ ਹਰਦੇਸ਼ ਕੁਮਾਰ, ਲਸੂੜੀ ਮੁਹੱਲਾ, ਬੈਕਸਾਈਡ ਆਰੀਆ ਸਮਾਜ ਮੰਦਰ, ਜਲੰਧਰ
11. ਨਿਹਾਰਿਕਾ ਪੁੱਤਰੀ ਸੁਦੇਸ਼ ਕੁਮਾਰ ਸਿਆਲ, 129 ਐੱਮ. ਆਈ. ਜੀ., ਹਾਊਸਿੰਗ ਬੋਰਡ ਕਾਲੋਨੀ, ਜਲੰਧਰ
12. ਪ੍ਰਥਮ ਸ਼ਰਮਾ ਪੁੱਤਰ ਵਿਜੇ ਸ਼ਰਮਾ, ਮਕਾਨ ਨੰਬਰ 30, ਕਾਲੀਆ ਕਾਲੋਨੀ, ਨਜ਼ਦੀਕ ਮਿਲਕ ਪਲਾਂਟ, ਜਲੰਧਰ
13. ਈਸ਼ਾਨ ਸ਼ਰਮਾ ਪੁੱਤਰ ਰਸ਼ਿਮ ਸ਼ਰਮਾ, ਸ਼ਰਮਾ ਹਸਪਤਾਲ, ਨਜ਼ਦੀਕ ਬਿਧੀਪੁਰ ਫਾਟਕ, ਜਲੰਧਰ
14. ਵੰਸ਼ਿਕਾ ਸ਼ਰਮਾ ਪੁੱਤਰੀ ਮੁਨੀਸ਼ ਸ਼ਰਮਾ, ਸ਼ਰਮਾ ਹਸਪਤਾਲ, ਨਜ਼ਦੀਕ ਬਿਧੀਪੁਰ ਫਾਟਕ, ਜਲੰਧਰ
15. ਕੁੰਵਰ ਸੱਗੂ ਪੁੱਤਰ ਨਰੇਸ਼ ਕੁਮਾਰ ਸੱਗੂ, ਗਲੀ ਨੰਬਰ 6, ਸਿਵਲ ਹਸਪਤਾਲ ਰੋਡ, ਸ਼ਾਹਕੋਟ, ਜਲੰਧਰ
16. ਯਤਨਜੀਤ ਕੌਰ ਪੁੱਤਰੀ ਜਸਵਿੰਦਰ ਸਿੰਘ, ਪਿੰਡ ਡੱਲਾ, ਭੋਗਪੁਰ, ਜਲੰਧਰ
17. ਕੇਤਨ ਸ਼ਰਮਾ ਪੁੱਤਰ ਯੋਗੇਸ਼ ਸ਼ਰਮਾ, 84, 9-ਏ ਸੂਰਿਆ ਐਨਕਲੇਵ, ਜਲੰਧਰ
18. ਸਚਿਨ ਕੁਮਾਰ ਪੁੱਤਰ ਉਮੇਸ਼ ਕੁਮਾਰ, ਮਕਾਨ 291, ਸਟਰੀਟ ਨੰਬਰ 5, ਸੈਨਿਕ ਵਿਹਾਰ, ਰਾਮਾ ਮੰਡੀ, ਜਲੰਧਰ
19. ਪਿਊਸ਼ ਸ਼ਰਮਾ ਪੁੱਤਰ ਬੱਬੂ ਸ਼ਰਮਾ, ਅਨਿਲ ਸ਼ਰਮਾ ਪਿੱਛੇ ਵੀ. ਕੇ. ਕਾਲੀਆ ਪਬਲਿਕ ਸਕੂਲ, ਕਾਲੀਆ ਕਾਲੋਨੀ ਜਲੰਧਰ
20. ਕੁਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ, ਪਿੰਡ ਖਨਕੇ, ਫਤਿਹਗੜ੍ਹ, ਪੋਸਟ ਆਫਿਸ ਮੁਸਤਫਾਪੁਰ, ਜਲੰਧਰ
21. ਰਜਨੀ ਪੁੱਤਰੀ ਤਰਸੇਮ ਸਿੰਘ, ਪਿੰਡ ਖਨਕੇ, ਫਤਿਹਗੜ੍ਹ, ਪੋਸਟ ਆਫਿਸ ਮੁਸਤਫਾਪੁਰ, ਜਲੰਧਰ
22. ਗੌਰਵ ਪਰਾਸ਼ਰ ਪੁੱਤਰ ਕੁਲਦੀਪ ਕੁਮਾਰ ਸ਼ਰਮਾ, ਮਕਾਨ ਨੰਬਰ 386, ਅਰਬਨ ਅਸਟੇਟ ਫੇਜ਼-1, ਜਲੰਧਰ
23. ਕਰਨ ਕਿਸ਼ੋਰ ਪੁੱਤਰ ਗੁਰਦੀਪ ਲਾਲ, ਮਕਾਨ ਨੰਬਰ 391, ਗਲੀ ਨੰਬਰ 6, ਸੈਨਿਕ ਵਿਹਾਰ, ਰਾਮਾ ਮੰਡੀ ਜਲੰਧਰ
24. ਖੁਸ਼ਵਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ, ਮਕਾਨ 141-ਡੀ, ਗਲੀ ਨੰਬਰ 1, ਨਿਊ ਜੋਗਿੰਦਰ ਨਗਰ, ਰਾਮਾ ਮੰਡੀ, ਜਲੰਧਰ
25. ਹਰਜੋਤ ਕੌਰ ਮੱਲ੍ਹੀ ਪੁੱਤਰੀ ਸਤਿੰਦਰ ਸਿੰਘ ਮੱਲ੍ਹੀ, ਮਕਾਨ ਨੰਬਰ ਐੱਸ-92, ਇੰਡਸਟਰੀਅਲ ਏਰੀਆ, ਨਜ਼ਦੀਕ ਸੋਢਲ ਮੰਦਰ, ਜਲੰਧਰ
26. ਅਨੀਸ਼ ਕੁਮਾਰ ਬੱਧਨ ਪੁੱਤਰ ਦੇਵ ਰਾਜ, ਪਿੰਡ ਸੰਘਵਾਲ, ਪੋਸਟ ਆਫਿਸ ਕਿਸ਼ਨਗੜ੍ਹ, ਜਲੰਧਰ
27. ਮਨਿੰਦਰ ਸਿੰਘ ਪੁੱਤਰ ਸਵ. ਸੁਰਿੰਦਰ ਸਿੰਘ, ਪਿੰਡ ਗੜ੍ਹਾ, ਤਹਿਸੀਲ ਫਿਲੌਰ, ਜਲੰਧਰ
28. ਵਿਨੇ ਸ਼ੀਲ ਪੁੱਤਰ ਹੁਸਨ ਲਾਲ, ਪਿੰਡ ਫੂਲਪੁਰ, ਜਲੰਧਰ
29. ਗੌਰਵ ਲੁਥਰਾ ਪੁੱਤਰ ਵਿਜੇ ਕੁਮਾਰ, ਡਬਲਯੂ ਪੀ-119, ਮਨਜੀਤ ਨਗਰ, ਬਸਤੀ ਸ਼ੇਖ, ਜਲੰਧਰ
30. ਅੰਕੁਸ਼ ਕੰਵਰ ਪੁੱਤਰ ਅਸ਼ੋਕ ਕੁਮਾਰ, ਵੀ. ਪੀ. ਓ. ਸੰਸਾਰਪੁਰ, ਜਲੰਧਰ ਕੈਂਟ
31. ਵੰਦਨਾ ਪੁੱਤਰੀ ਅਮਰੀਕ ਕੁਮਾਰ, ਪਿੰਡ ਰਾਏਪੁਰ-ਰਸੂਲਪੁਰ, ਜਲੰਧਰ ਕੈਂਟ
32. ਯਸ਼ਹਦ ਮੈਗੀ ਪੁੱਤਰ ਚੰਦਰਮੋਹਨ, 464 ਬ੍ਰਹਮਪੁਰੀ, ਨਜ਼ਦੀਕ ਗੋਇਲ ਅਕੈਡਮੀ, ਫਿਲੌਰ, ਜਲੰਧਰ
33. ਵਰੁਣ ਕੁਮਾਰ ਹਰਜਾਈ ਪੁੱਤਰ ਸੁਰਿੰਦਰ ਕੁਮਾਰ ਹਰਜਾਈ, ਮਕਾਨ ਨੰਬਰ 108-ਬੀ, ਟੈਗੋਰ ਨਗਰ, ਜਲੰਧਰ
34. ਅਨਿਕੇਤ ਸ਼ਰਮਾ ਪੁੱਤਰ ਹੇਮੰਤ ਸ਼ਰਮਾ, ਮਕਾਨ ਨੰਬਰ 78, ਦੂਜੀ ਮੰਜ਼ਿਲ, ਗੁਰੂ ਗੋਬਿੰਦ ਸਿੰਘ ਐਵੇਨਿਊ, ਜਲੰਧਰ
35. ਨਵਕਰਨ ਸਿੰਘ ਬਾਲੀ ਪੁੱਤਰ ਰਾਕੇਸ਼ ਕੁਮਾਰ, ਮਕਾਨ ਨੰਬਰ 7067, ਪਾਲਮ ਵਿਹਾਰ, ਨਕੋਦਰ, ਜਲੰਧਰ
36. ਜਤਿਨ ਸਹਿਗਲ ਪੁੱਤਰ ਰੰਜਨ ਕੁਮਾਰ ਸਹਿਗਲ, ਮਕਾਨ ਨੰਬਰ 118/2, ਗੁਰੂ ਗੋਬਿੰਦ ਸਿੰਘ ਨਗਰ, ਸਟਰੀਟ ਨੰਬਰ 1, ਨਜ਼ਦੀਕ ਜੀ. ਟੀ. ਬੀ. ਨਗਰ ਜਲੰਧਰ
37. ਕਰਨ ਮਹਿਤਾ ਪੁੱਤਰ ਰਾਜ ਕੁਮਾਰ ਮਹਿਤਾ, 367 ਜਸਵੰਤ ਨਗਰ, ਗੜ੍ਹਾ, ਜਲੰਧਰ
38. ਸ਼ਿਵਾਨੀ ਪੁੱਤਰੀ ਰਮੇਸ਼ ਚੰਦ, 203 ਰਮਨੀਕ ਐਵੇਨਿਊ, ਪਠਾਨਕੋਟ ਰੋਡ, ਜਲੰਧਰ
39. ਹਰਪ੍ਰੀਤ ਜੱਸੀ ਪੁੱਤਰ ਕੁਲਦੀਪ ਕੁਮਾਰ, ਪਿੰਡ ਜਮਸ਼ੇਰ ਖਾਸ, ਜਲੰਧਰ
40. ਲਵਲੀਨ ਕੌਰ ਪੁੱਤਰੀ ਜਤਿੰਦਰ ਸਿੰਘ, 324 ਅਰਬਨ ਅਸਟੇਟ, ਜਲੰਧਰ
41. ਕਰਨ ਪੁੱਤਰ ਵਰਿੰਦਰ ਕੁਮਾਰ, ਮੁਹੱਲਾ ਡਿੱਬੀਪੁਰਾ, ਨੂਰਮਹਿਲ, ਜਲੰਧਰ
42. ਹਰਸ਼ ਪੁੱਤਰ ਵਰਿੰਦਰ ਕੁਮਾਰ, ਮੁਹੱਲਾ ਡਿੱਬੀਪੁਰਾ, ਨੂਰਮਹਿਲ, ਜਲੰਧਰ
43. ਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, 31/1 ਗੁਰੂ ਨਗਰ, ਨਜ਼ਦੀਕ ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ, ਜਲੰਧਰ
44. ਸੁਖਮਨਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ, ਮਕਾਨ ਨੰਬਰ 37, ਬਾਜਵਾ ਕਾਲੋਨੀ, ਬਸਤੀ ਪੀਰਦਾਦ, ਸਟਰੀਟ ਨੰਬਰ 1, ਜਲੰਧਰ
45. ਮਿਲਾਪ ਸਿੰਘ ਪੁੱਤਰ ਰਣਬੀਰ ਸਿੰਘ, ਮਕਾਨ ਨੰਬਰ ਬੀ-1, ਪੰਜਾਬ ਐਵੇਨਿਊ, ਨਜ਼ਦੀਕ ਅਰਬਨ ਅਸਟੇਟ ਫੇਜ਼-1, ਜਲੰਧਰ
46. ਸ਼ੁਭਮ ਸ਼ਰਮਾ ਪੁੱਤਰ ਸਵ. ਭਾਰਤ ਭੂਸ਼ਨ, ਮਕਾਨ ਨੰਬਰ 109, ਨਵਜੋਤੀ ਕਾਲੋਨੀ, ਨਜ਼ਦੀਕ ਵੇਰਕਾ ਮਿਲਕ ਪਲਾਂਟ, ਜਲੰਧਰ
47. ਰਿਸ਼ੀ ਕੁਮਾਰ ਪੁੱਤਰ ਹੁਸ਼ਿਆਰ ਚੰਦ, ਮਕਾਨ ਨੰਬਰ 25, ਚੌਹਾਲ ਕਾਲੋਨੀ, ਨਜ਼ਦੀਕ ਸੰਤ ਨਗਰ, ਬਸਤੀ ਸ਼ੇਖ ਜਲੰਧਰ
48. ਦੀਪਕ ਪੁੱਤਰ ਗੁਰਦਿਆਲ, ਮਕਾਨ ਨੰਬਰ ਐੱਚ-20, ਪ੍ਰਤਾਪ ਨਗਰ, ਜਲੰਧਰ
49. ਵਿਕਰਮ ਸ਼ਰਮਾ ਪੁੱਤਰ ਸੰਜੇ ਸ਼ਰਮਾ, ਏ/13, ਸਿਲਵਰ ਓਕ, ਜਲੰਧਰ
50. ਜੋਸੁਆ ਜੇਮਸ ਪੁੱਤਰੀ ਜੇਮਸ ਗਿੱਲ, ਪਿੰਡ ਗਾਂਧਰਾ, ਨਕੋਦਰ, ਜਲੰਧਰ
51. ਜਤਿੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਬੀ-1, 242/2, ਗਲੀ ਨੰਬਰ-1, ਗੁਰੂ ਰਵਿਦਾਸ ਨਗਰ, ਜਲੰਧਰ ਸ਼ਾਮਲ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

ਜ਼ਿਲ੍ਹਾ ਪ੍ਰਸ਼ਾਸਨ ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਦੀਆਂ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਕਰ ਰਿਹੈ ਇਕੱਤਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਨਾਲ ਸੰਪਰਕ ਕਰਨ ਵਾਲੇ ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਦਾ ਨਾਂ, ਉਨ੍ਹਾਂ ਦੇ ਮਾਤਾ ਜਾਂ ਪਿਤਾ ਦਾ ਨਾਂ, ਪਾਸਪੋਰਟ ਨੰਬਰ, ਯੂਕ੍ਰੇਨ ਜਾਣ ਦੀ ਵਜ੍ਹਾ, ਜਲੰਧਰ ਦਾ ਸੰਪਰਕ ਨੰਬਰ, ਯੂਕ੍ਰੇਨ ਦੇ ਸੰਪਰਕ ਨੰਬਰ ਸਮੇਤ ਜੇਕਰ ਸੰਭਵ ਹੋ ਸਕੇ ਤਾਂ ਵ੍ਹਟਸਐਪ ਜ਼ਰੀਏ ਬੱਚਿਆਂ ਕੋਲੋਂ ਉਨ੍ਹਾਂ ਦੀ ਲੋਕੇਸ਼ਨ ਵੀ ਮੰਗੀ ਜਾ ਰਹੀ ਹੈ ਤਾਂ ਕਿ ਇਹ ਸਮੁੱਚੀ ਜਾਣਕਾਰੀ ਵਿਦੇਸ਼ ਮੰਤਰਾਲੇ ਤੱਕ ਪਹੁੰਚਾਈ ਜਾ ਸਕੇ।

ਡੀ. ਸੀ. ਨੇ ਯੂਕ੍ਰੇਨ ਹੈਲਪਲਾਈਨ ਵ੍ਹਟਸਐਪ ਗਰੁੱਪ ਬਣਾ ਕੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਸ਼ਾਮਲ

ਡੀ. ਸੀ. ਘਣਸ਼ਾਮ ਥੋਰੀ ਨੇ ਇਕ ਹੋਰ ਪਹਿਲਕਦਮੀ ਕਰਦਿਆਂ ਯੂਕ੍ਰੇਨ ਹੈਲਪਲਾਈਨ ਜਲੰਧਰ ਨਾਂ ਦਾ ਇਕ ਵ੍ਹਟਸਐਪ ਗਰੁੱਪ ਬਣਾਇਆ ਹੈ, ਜਿਸ ਵਿਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਕੋਈ ਸੀਨੀਅਰ ਅਧਿਕਾਰੀ, ਕੰਟਰੋਲ ਰੂਮ ਦੇ ਅਧਿਕਾਰੀਆਂ ਸਮੇਤ 51 ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਂਬਰ ਬਣਾਇਆ ਗਿਆ। ਇਸ ਵ੍ਹਟਸਐਪ ਗਰੁੱਪ ਜ਼ਰੀਏ ਡੀ. ਸੀ. ਸਾਰੇ ਲੋਕਾਂ ਨਾਲ ਸਿੱਧੇ ਜੁੜੇ ਹੋਏ ਅਤੇ ਵਿਦੇਸ਼ ਮੰਤਰਾਲੇ ਤੋਂ ਆ ਰਹੀ ਹਰੇਕ ਜਾਣਕਾਰੀ ਨੂੰ ਗਰੁੱਪ ਵਿਚ ਸ਼ੇਅਰ ਕਰ ਰਹੇ ਹਨ ਤਾਂ ਕਿ ਬੱਚਿਆਂ ਦੇ ਮਾਪਿਆਂ ਨੂੰ ਹਰੇਕ ਅਪਡੇਟ ਮੁਹੱਈਆ ਕਰਵਾਈ ਜਾ ਸਕੇ।


Harnek Seechewal

Content Editor

Related News