ਕਾਠਗੜ੍ਹ ਵਿਖੇ ਕੈਂਟਰ ਅਤੇ ਟਰੈਕਟਰ ਦੀ ਹੋਈ ਟੱਕਰ, 5 ਗੰਭੀਰ ਜ਼ਖ਼ਮੀ
Thursday, Nov 23, 2023 - 12:40 PM (IST)
ਕਾਠਗੜ੍ਹ (ਰਾਜੇਸ਼)- ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਸਥਿਤ ਹਾਈਟੈੱਕ ਨਾਕਾ ਆਸਰੋਂ ਤੋਂ ਕੁਝ ਦੂਰੀ ’ਤੇ ਦੇਰ ਸ਼ਾਮ ਇਕ ਟਰੈਕਟਰ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ’ਚ ਕੈਂਟਰ ਚਾਲਕ ਸਮੇਤ 5 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਸ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਰੋਪੜ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਜਦਕਿ ਟਰੈਕਟਰ ’ਤੇ ਸਵਾਰ ਚਾਰ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਲੂਆਂ ਨਾਲ ਭਰੀ ਗੱਡੀ ਨੰਬਰ ਪੀ. ਬੀ.65.ਬੀ. ਡੀ 2697 ਬਲਾਚੌਰ ਵੱਲ ਆ ਰਹੀ ਸੀ, ਜਿਸ ਨੂੰ ਮੇਕ ਮੁਹੰਮਦ ਵਾਸੀ ਰਾਏਪੁਰ ਥਾਣਾ ਨੰਗਲ ਡੈਮ (ਰੋਪੜ) ਚਲਾ ਰਿਹਾ ਸੀ। ਇਸ ਤੋਂ ਅੱਗੇ ਇਕ ਟਰੈਕਟਰ ’ਤੇ ਸਵਾਰ ਇਕੋ ਪਰਿਵਾਰ ਦੇ ਮੈਂਬਰ, ਜਿਸ ਦਾ ਸਾਥੀ ਜਮੀਰ ਦਸੂਹਾ ਵਾਸੀ ਮੁਕੇਰੀਆਂ ਨੇੜੇ ਕਣਕ ਦੀ ਬਿਜਾਈ ਕਰਕੇ ਵਾਪਸ ਆ ਰਿਹਾ ਸੀ ਅਤੇ ਉਸ ਦੇ ਨਾਲ ਜਸ਼ਨਦੀਪ ਸਿੰਘ, ਦਵਿੰਦਰ ਸਿੰਘ, ਇੰਦਰ ਸਿੰਘ, ਕੁਲਜੀਤ ਸਿੰਘ ਵੀ ਸਨ ਜੋ ਕਿ ਰੋਪੜ ਦੇ ਵਸਨੀਕ ਹਨ। ਕੈਂਟਰ ਚਾਲਕ ਨੇ ਬਹੁਤ ਹੀ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਟਰੈਕਟਰ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਜਿਸ ਕਾਰਨ ਟਰੈਕਟਰ ਦਾ ਡਰਾਈਵਰ ਅਤੇ ਉਸ ’ਚ ਸਵਾਰ ਵਿਅਕਤੀ ਹੇਠਾਂ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਰ ਤੇ ਆਟੋ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਜਰਨੈਲ ਸਿੰਘ ਅਤੇ ਐੱਸ. ਐੱਚ. ਓ. ਪੰਕਜ ਸ਼ਰਮਾ ਕਾਠਗੜ੍ਹ ਪੁਲਸ ਟੀਮ ਸਮੇਤ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਟਰੈਕਟਰ ਸਵਾਰ ਜਸ਼ਨਦੀਪ ਸਿੰਘ ਦੇ ਬਿਆਨਾਂ ’ਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਨੁਕਸਾਨੇ ਗਏ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ, ਗੁਰਦੁਆਰਾ ਸਾਹਿਬ 'ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ, ਇਕ ਪੁਲਸ ਮੁਲਾਜ਼ਮ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711