ਦੋਮੋਰੀਆ ਪੁਲ ਨੇੜੇ ਦੜਾ-ਸੱਟਾ ਲੁਆ ਰਹੇ ਕਾਂਗਰਸੀ ਕੌਂਸਲਰ ਦੇ ਦਿਓਰ ਸਣੇ 5 ਨਾਮਜ਼ਦ, ਇਕ ਗ੍ਰਿਫ਼ਤਾਰ

11/23/2022 3:38:37 PM

ਜਲੰਧਰ (ਜ. ਬ.)–ਸੀ. ਆਈ. ਏ. ਸਟਾਫ਼ ਨੇ ਦੋਮੋਰੀਆ ਪੁਲ ਨੇੜੇ ਰੇਡ ਕਰਕੇ ਲਾਟਰੀ ਦੀ ਆੜ ਵਿਚ ਦੜਾ-ਸੱਟਾ ਲੁਆ ਰਹੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਜਗ੍ਹਾ ਪੁਲਸ ਨੇ ਰੇਡ ਕੀਤੀ, ਉਥੇ ਵਾਰਡ ਨੰਬਰ 57 ਦੀ ਕੌਂਸਲਰ ਦਾ ਦਿਓਰ ਵਿਸ਼ਾਲ ਗਿੱਲ ਵੀ ਦੜਾ-ਸੱਟਾ ਲੁਆ ਰਿਹਾ ਸੀ ਪਰ ਉਹ ਪੁਲਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਪੁਲਸ ਨੇ ਥਾਣਾ ਰਾਮਾ ਮੰਡੀ ਵਿਚ ਕੌਂਸਲਰ ਦੇ ਦਿਓਰ ਵਿਸ਼ਾਲ ਗਿੱਲ ਸਮੇਤ 5 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਲਾਟਰੀ ਐਕਟ 1998, 7 (3), 294-ਏ ਅਤੇ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

ਸੀ. ਆਈ. ਏ. ਸਟਾਫ਼ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਮੋਰੀਆ ਪੁਲ ਦੇ ਨੇੜੇ ਸ਼ਰਾਬ ਦੇ ਠੇਕੇ ਕੋਲ ਇਕ ਦੁਕਾਨ ਅੰਦਰ ਕੁਝ ਲੋਕ ਲਾਟਰੀ ਦੀ ਆੜ ਵਿਚ ਦੜਾ-ਸੱਟਾ ਲੁਆ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਅਜਿਹੇ ਵਿਚ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਤੁਰੰਤ ਉਥੇ ਰੇਡ ਕਰ ਦਿੱਤੀ ਪਰ ਸੱਟਾ ਲੁਆ ਰਹੇ ਲੋਕਾਂ ਨੇ ਪੁਲਸ ਨੂੰ ਵੇਖ ਲਿਆ ਅਤੇ 4 ਲੋਕ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ, ਜਦਕਿ ਲਲਿਤ ਗੁਲਾਟੀ ਉਰਫ ਲੱਕੀ ਪੁੱਤਰ ਇੰਦਰਜੀਤ ਗੁਲਾਟੀ ਨਿਵਾਸੀ ਸਿੱਧ ਮੁਹੱਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ :  ਗੰਨ ਕਲਚਰ 'ਤੇ ਪੰਜਾਬ ਪੁਲਸ ਦੀ ਸਖ਼ਤੀ, 9 ਦਿਨਾਂ ਦੇ ਅੰਦਰ ਸੂਬੇ 'ਚ 800 ਤੋਂ ਵਧੇਰੇ ਲਾਇਸੈਂਸ ਕੀਤੇ ਰੱਦ

ਲਲਿਤ ਕੋਲੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਸ ਨਾਲ ਦੀਪਕ ਚੌਹਾਨ ਨਿਵਾਸੀ ਕਿਸ਼ਨਪੁਰਾ, ਕਾਲੀ ਨਿਵਾਸੀ ਕਾਜ਼ੀ ਮੁਹੱਲਾ, ਧਰਮਿੰਦਰ ਨਿਵਾਸੀ ਧਾਨਕੀਆ ਮੁਹੱਲਾ ਅਤੇ ਵਿਸ਼ਾਲ ਗਿੱਲ ਨਿਵਾਸੀ ਕਿਸ਼ਨਪੁਰਾ ਵੀ ਦੜਾ-ਸੱਟਾ ਲੁਆਉਂਦੇ ਹੋਏ ਪੁਲਸ ਨੇ ਉਕਤ ਸਾਰਿਆਂ ਨੂੰ ਨਾਮਜ਼ਦ ਕਰ ਲਿਆ। ਵਿਸ਼ਾਲ ਗਿੱਲ ਵਾਰਡ ਨੰਬਰ 57 ਤੋਂ ਕਾਂਗਰਸ ਪਾਰਟੀ ਦੀ ਕੌਂਸਲਰ ਰਜਨੀ ਮੱਟੂ ਦਾ ਦਿਓਰ ਹੈ। ਨਾਮਜ਼ਦ ਕੀਤੇ ਹੋਰ ਲੋਕਾਂ ਸਮੇਤ ਵਿਸ਼ਾਲ ਗਿੱਲ ਦੇ ਕਾਂਗਰਸ ਦੇ ਵਿਧਾਇਕ ਨਾਲ ਵੀ ਗੂੜ੍ਹੇ ਸਬੰਧ ਨਿਕਲੇ ਹਨ। ਕੇਸ ਦਰਜ ਹੋਣ ਤੋਂ ਬਾਅਦ ਪੁਲਸ ’ਤੇ ਸਿਆਸੀ ਦਬਾਅ ਵੀ ਬਣਿਆ ਪਰ ਪੁਲਸ ਦਾ ਕਹਿਣਾ ਹੈ ਕਿ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਸ ਨੇ ਲਲਿਤ ਗੁਲਾਟੀ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਵੀ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ :  ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਤਨੀ ਦੀ ਮੌਤ ਦੇ ਗਮ 'ਚ ਪਤੀ ਨੇ ਵੀ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News