ਦਡ਼ਾ-ਸੱਟਾ ਲਾਉਣ ਦੇ ਦੋਸ਼ ’ਚ 5 ਨਾਮਜ਼ਦ
Saturday, Sep 15, 2018 - 12:59 AM (IST)

ਹੁਸ਼ਿਆਰਪੁਰ, (ਅਮਰਿੰਦਰ)- ਲਾਟਰੀ ਦੀ ਆਡ਼ ’ਚ ਦਡ਼ਾ ਸੱਟਾ ਲਗਾਉਣ ਦੇ ਦੋਸ਼ ’ਚ ਥਾਣਾ ਮਾਡਲ ਟਾਊਨ ਤੇ ਸਿਟੀ ਪੁਲਸ ਨੇ 5 ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕੀਤੇ ਹਨ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਦੋਸ਼ੀਆਂ ਅਜੇ ਕੁਮਾਰ ਵਾਸੀ ਸੁਖੀਆਬਾਦ ਕੋਲੋਂ 2340 ਰੁਪਏ, ਰਾਜੇਸ਼ਵਰ ਸਿੰਘ ਵਾਸੀ ਬਸੀ ਖਵਾਜੂ ਕੋਲੋਂ 1050 ਰੁਪਏ, ਸੁਭਾਸ਼ ਚੰਦਰ ਉਰਫ ਕੁੱਕੂ ਵਾਸੀ ਭੀਮ ਨਗਰ ਕੋਲੋਂ 980 ਰੁਪਏ ਤੇ ਪਰਮਜੀਤ ਸਿੰਘ ਵਾਸੀ ਹਰਿਆਣਾ ਦੇ ਕੋਲੋਂ 1560 ਰੁਪਏ ਤੇ ਸਿਟੀ ਪੁਲਸ ਨੇ ਕਮੇਟੀ ਬਾਜ਼ਾਰ ਦੇ ਵਾਸੀ ਰਾਕੇਸ਼ ਕੁਮਾਰ ਕੋਲੋਂ 620 ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।