ਭਿਆਨਕ ਸੜਕ ਹਾਦਸੇ ''ਚ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ''ਚ 5 ਜ਼ਖ਼ਮੀ

Wednesday, Jan 25, 2023 - 01:18 AM (IST)

ਭਿਆਨਕ ਸੜਕ ਹਾਦਸੇ ''ਚ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ''ਚ 5 ਜ਼ਖ਼ਮੀ

ਮਾਹਿਲਪੁਰ (ਅਗਨੀਹੋਤਰੀ) : ਮੰਗਲਵਾਰ ਬਾਅਦ ਦੁਪਹਿਰ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਟੂਟੋਮਜਾਰਾ ਦੇ ਬਾਹਰਵਾਰ 2 ਕਾਰਾਂ ਦੀ ਆਹਮੋ-ਸਾਹਮਣੀ ਟੱਕਰ ’ਚ 5 ਵਿਅਕਤੀ ਜ਼ਖ਼ਮੀ ਹੋ ਗਏ। ਇਕ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ ਹੈ। ਤਿੰਨ ਮਾਮੂਲੀ ਜ਼ਖ਼ਮੀ ਸਵਾਰੀਆਂ ਨੂੰ ਹੋਰ ਵਾਹਨ ਰਾਹੀਂ ਨਵਾਂਸ਼ਹਿਰ ਭੇਜ ਦਿੱਤਾ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਰੋਹਤਕ 'ਚ ਵਾਪਰੀ ਦਿਲ ਕੰਬਾਊ ਵਾਰਦਾਤ, ਡਾਕਟਰ ਪਤੀ ਨੇ ਪਤਨੀ ਤੇ ਬੱਚਿਆਂ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਹਰਮਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਟੈਕਸੀ ਨੰਬਰ ਪੀ ਬੀ 01 ਸੀ 6244 'ਚ ਸਵਾਰੀਆਂ ਲੈ ਕੇ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਨੂੰ ਜਾ ਰਿਹਾ ਸੀ, ਜਦੋਂ ਪਿੰਡ ਟੂਟੋਮਜਾਰਾ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਮਾਰੂਤੀ ਕਾਰ ਨੰਬਰ ਸੀ ਐੱਚ 03 ਪੀ 3148 ਨੇ ਬੇਕਾਬੂ ਹੋ ਕੇ ਉਸ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਕਾਰ ਵਿੱਚ ਸਵਾਰੀਆਂ ਤੇ ਉਹ ਆਪ ਜ਼ਖ਼ਮੀ ਹੋ ਗਿਆ ਅਤੇ ਇਕ ਨਿੱਜੀ ਵਾਹਨ ਰਾਹੀਂ ਮਾਮੂਲੀ ਜ਼ਖ਼ਮੀ ਸਵਾਰੀਆਂ ਨੂੰ ਨਵਾਂਸ਼ਹਿਰ ਭੇਜਿਆ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਖ਼ੌਫ, ਦਿਨ-ਦਿਹਾੜੇ ਘਰ 'ਚ ਵੜ ਕੇ ਔਰਤ ਦਾ ਕੀਤਾ ਕਤਲ

ਮਾਰੂਤੀ ਕਾਰ ਸਵਾਰ ਹਰਮਨ ਕੁਮਾਰ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News