ਨਸ਼ੇ ਵਾਲੇ ਇੰਜੈਕਸ਼ਨਾਂ ਅਤੇ ਕੈਪਸੂਲਾਂ ਸਮੇਤ 5 ਗ੍ਰਿਫਤਾਰ

Saturday, Jul 13, 2019 - 04:33 AM (IST)

ਨਸ਼ੇ ਵਾਲੇ ਇੰਜੈਕਸ਼ਨਾਂ ਅਤੇ ਕੈਪਸੂਲਾਂ ਸਮੇਤ 5 ਗ੍ਰਿਫਤਾਰ

ਕਪੂਰਥਲਾ,(ਭੂਸ਼ਣ)– ਸੀ. ਆਈ. ਏ. ਸਟਾਫ ਦੀ ਪੁਲਸ ਨੇ ਨਸ਼ੇ ਵਾਲੇ ਇੰਜੈਕਸ਼ਨਾਂ ਅਤੇ ਕੈਪਸੂਲਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਪਾਲ ਸਿੰਘ ਨੇ ਪੁਲਸ ਟੀਮ ਦੇ ਨਾਲ ਕੁਸ਼ਟ ਆਸ਼ਰਮ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਦੋਨਾਂ ਮੁਲਜ਼ਮਾਂ ਨੇ ਹੱਥ ’ਚ ਫਡ਼ਿਆ ਇਕ ਲਿਫਾਫਾ ਸਡ਼ਕ ’ਤੇ ਸੁੱਟ ਦਿੱਤਾ। ਪੁਲਸ ਨੇ ਦੋਨਾਂ ਮੁਲਜ਼ਮਾਂ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ ਗਿਆ। ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਬਾਬਾ ਨਾਮਦੇਵ ਕਾਲੋਨੀ ਕਪੂਰਥਲਾ ਅਤੇ ਨਰਿੰਦਰਪਾਲ ਸਿੰਘ ਉਰਫ ਨਿੰਦਰ ਪੁੱਤਰ ਸਰਵਨ ਸਿੰਘ ਵਾਸੀ ਮਹੱਲਾ ਉੱਚਾ ਧੋਡ਼ਾ ਕਪੂਰਥਲਾ ਦੱਸਿਆ। ਜਦੋਂ ਮੁਲਜ਼ਮਾਂ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਨਸ਼ੇ ਵਾਲੇ 7 ਇੰਜੈਕਸ਼ਨ ਅਤੇ 20 ਕੈਪਸੂਲ ਬਰਾਮਦ ਹੋਏ।

ਪੁਲਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਬਰਾਮਦ ਨਸ਼ੀਲੇ ਪਦਾਰਥ ਹਰਪ੍ਰੀਤ ਸਿੰਘ ਉਰਫ ਨੰਨੀ ਪੁੱਤਰ ਜਸਪਾਲ ਸਿੰਘ ਨਿਵਾਸੀ ਨਾਮਦੇਵ ਕਾਲੋਨੀ ਕਪੂਰਥਲਾ ਤੋਂ ਲੈ ਕੇ ਆਏ ਹਨ। ਜਿਸ ਨੂੰ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ ਨੇ ਛਾਪਾਮਾਰੀ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਦੀ ਟੀਮ ਨੇ ਨਾਕਾਬੰਦੀ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੇ ਨਾਂ ਅਤੇ ਪਤੇ ਪੁੱਛੇ ਤਾਂ ਉਨ੍ਹਾਂ ਨੇ ਆਪਣੇ ਨਾਂ ਸੁਮਿਤ ਸ਼ਰਮਾ ਪੁੱਤਰ ਸਦਾ ਆਨੰਦ ਵਾਸੀ ਮਹੱਲਾ ਊਚਾ ਧੋਡ਼ਾ ਕਪੂਰਥਲਾ ਅਤੇ ਮਨਦੀਪ ਸਿੰਘ ਉਰਫ ਮੰਨੂ ਪੁੱਤਰ ਮਹਿੰਦਰ ਸਿੰਘ ਵਾਸੀ ਨਾਮਦੇਵ ਕਾਲੋਨੀ ਕਪੂਰਥਲਾ ਦੱਸਿਆ। ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ 6 ਨਸ਼ੀਲੇ ਇੰਜੈਕਸ਼ਨ ਅਤੇ 23 ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Bharat Thapa

Content Editor

Related News