ਦਾਤਰ ਦਿਖਾ ਲੁੱਟ-ਖੋਹ ਕਰਨ ਵਾਲੇ 4 ਨੌਜਵਾਨ ਗ੍ਰਿਫ਼ਤਾਰ, ਲੁੱਟੇ ਹੋਏ 10 ਮੋਬਾਇਲ ਬਰਾਮਦ

Monday, Jan 29, 2024 - 02:58 PM (IST)

ਦਾਤਰ ਦਿਖਾ ਲੁੱਟ-ਖੋਹ ਕਰਨ ਵਾਲੇ 4 ਨੌਜਵਾਨ ਗ੍ਰਿਫ਼ਤਾਰ, ਲੁੱਟੇ ਹੋਏ 10 ਮੋਬਾਇਲ ਬਰਾਮਦ

ਜਲੰਧਰ (ਵਰੁਣ)– ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਬਿਨਾਂ ਨੰਬਰ ਦੇ ਬਾਈਕ ’ਤੇ ਲੋਕਾਂ ਨੂੰ ਦਾਤਾਰ ਦਿਖਾ ਕੇ ਲੁੱਟ-ਖੋਹ ਕਰਨ ਵਾਲੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨਾਲ ਵਾਰਦਾਤਾਂ ’ਚ ਵਰਤੇ ਜਾਣ ਵਾਲਾ ਬਾਈਕ, ਦਾਤਰ ਤੇ ਲੁੱਟ ਦੇ 10 ਮੋਬਾਇਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਟਰੇਸ ਕਰ ਲਿਆ ਹੈ, ਜਿਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਤੋਂ ਬਿਨਾਂ ਨੰਬਰ ਦੇ ਬਾਈਕ’ਚ ਸਵਾਰ ਲੁਟੇਰੇ ਰਾਹਗੀਰਾਂ ਨੂੰ ਦਾਤਰ ਦਿਖਾ ਕੇ ਲੁੱਟ-ਖੋਹ ਕਰ ਰਹੇ ਸਨ, ਜਿਸ ਕਾਰਨ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਥਾਣਾ ਨਵੀਂ ਬਾਰਾਂਦਰੀ ਦੇ ਇੰਚਾਰਜ ਜਸਪਾਲ ਸਿੰਘ ਆਪਣੀ ਟੀਮ ਨਾਲ ਮੁਲਜ਼ਮਾਂ ਦੀ ਧੜ-ਪਕੜ ’ਚ ਜੁਟੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ 4 ਸ਼ੱਕੀ ਨੌਜਵਾਨ 40 ਕੁਆਰਟਰ ਇਲਾਕੇ ’ਚ ਘੁੰਮ ਰਹੇ ਹਨ। ਪੁਲਸ ਪਾਰਟੀ ਨੇ ਤੁਰੰਤ ਉੱਥੇ ਰੇਡ ਮਾਰ ਕੇ 4 ਨੌਜਵਾਨਾਂ ਨੂੰ ਕਾਬੂ ਕਰ ਲਿਆ। ਚਾਰਾਂ ਦੀ ਪਛਾਣ ਗੌਰਵ ਉਰਫ ਗੋਰੀ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਆਵਾਂ ਮੁਹੱਲਾ ਨੇੜੇ ਪ੍ਰਤਾਪ ਬਾਗ, ਰਾਜ ਕੁਮਾਰ ਉਰਫ ਨਾਗਰਾਜ ਪੁੱਤਰ ਅੰਬਿਕਾ ਪ੍ਰਸਾਦ ਵਾਸੀ ਨੇੜੇ ਸਿਟੀ ਰੇਲਵੇ ਸਟੇਸ਼ਨ (ਹਾਲ ਨਿਵਾਸੀ ਯੂ. ਪੀ.), ਕੁੰਵਰ ਬਹਾਦੁਰ ਉਰਫ ਸੋਨੂੰ ਪੁੱਤਰ ਬੋਧ ਬਹਾਦੁਰ ਵਾਸੀ ਸੰਤੋਸ਼ ਨਗਰ ਤੇ ਰੋਹਿਤ ਅਰੋੜਾ ਪੁੱਤਰ ਰਾਮ ਸ਼ਰਨ ਵਾਸੀ ਮੰਡੀ ਰੋਡ, ਬਰਦਾਨਾ ਬਾਜ਼ਾਰ ਜਲੰਧਰ ਦੇ ਰੂਪ ’ਚ ਹੋਈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ

ਪੁਲਸ ਨੇ ਮੁਲਜ਼ਮਾਂ ਤੋਂ ਇਕ ਦਾਤਰ ਤੇ ਬਿਨਾਂ ਨੰਬਰ ਦਾ ਸੀ. ਟੀ. 100 ਬਾਈਕ ਬਰਾਮਦ ਕੀਤਾ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਸ਼ਹਿਰ ’ਚ ਹੋਈ ਸਨੈਚਿੰਗ ਦੀਆਂ ਕਈ ਵਾਰਦਾਤਾਂ ’ਚ ਸ਼ਾਮਲ ਹੈ। ਪੁਲਸ ਨੇ ਚਾਰਾਂ ਦੀ ਪੁੱਛਗਿੱਛ ਦੌਰਾਨ ਕੁਲ 10 ਮੋਬਾਇਲ ਬਰਾਮਦ ਕੀਤੇ, ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਰਾਹੀਗਰਾਂ ਤੋਂ ਲੁੱਟੇ ਗਏ ਸਨ। ਥਾਣਾ ਨਵੀਂ ਬਾਰਾਦਰੀ ’ਚ ਚਾਰੋਂ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਰਾਜ ਕੁਮਾਰ ਉਰਫ ਨਾਗਰਾਜ ਖਿਲਾਫ਼ ਜਲੰਧਰ ਤੇ ਅੰਮ੍ਰਿਤਸਰ ’ਚ ਕੁੱਲ 5 ਕੇਸ ਦਰਜ ਹਨ, ਜਦਕਿ ਬਾਕੀ ਦੇ 3 ਨੌਜਵਾਨਾਂ ਦਾ ਪਹਿਲਾਂ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ। ਏ. ਸੀ. ਪੀ. ਨਿਰਮਲ ਸਿੰਘ ਨੇ ਕਿਹਾ ਕਿ ਇਹ ਗੈਂਗ ਕਾਫੀ ਸਮੇਂ ਤੋਂ ਐਕਟਿਵ ਸੀ, ਜਿਸ ਨੂੰ ਰਿਮਾਂਡ ’ਤੇ ਲੈ ਕੇ ਹੋਰ ਵਾਰਦਾਤਾਂ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News