ਬਾਬਿਆਂ ਦੇ ਭੇਸ ''ਚ ਲੁੱਟ-ਖੋਹ ਕਰਨ ਵਾਲੇ 4 ਵਿਅਕਤੀ ਚੜ੍ਹੇ ਪੁਲਸ ਦੇ ਹੱਥੇ, ਨਕਦੀ ਤੇ ਗੱਡੀ ਬਰਾਮਦ

Sunday, Oct 29, 2023 - 06:55 PM (IST)

ਬਾਬਿਆਂ ਦੇ ਭੇਸ ''ਚ ਲੁੱਟ-ਖੋਹ ਕਰਨ ਵਾਲੇ 4 ਵਿਅਕਤੀ ਚੜ੍ਹੇ ਪੁਲਸ ਦੇ ਹੱਥੇ, ਨਕਦੀ ਤੇ ਗੱਡੀ ਬਰਾਮਦ

ਟਾਂਡਾ ਉੜਮੁੜ (ਪੰਡਿਤ,ਗੁਪਤਾ,ਜਸਵਿੰਦਰ) : ਟਾਂਡਾ ਪੁਲਸ ਨੇ ਲੁੱਟਖੋਹ ਤੇ ਚੋਰੀ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਟਾਂਡਾ ਇੰਸ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਐੱਸ.ਆਈ. ਦਲਜੀਤ ਸਿੰਘ ਅਤੇ ਏ.ਐੱਸ.ਆਈ. ਨਰਿੰਦਰ ਸਿੰਘ ਦੀਆਂ ਟੀਮਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਬੀਤੇ ਦਿਨੀ ਚੌਲਾਂਗ ਅੱਡਾ ਨੇੜੇ ਇਕ ਸਕੂਟਰ ਸਵਾਰ ਵਿਅਕਤੀ ਗੁਰਦਿਆਲ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਦਾਤਾ ਕੋਲੋਂ 5 ਹਜ਼ਾਰ ਰੁਪਏ ਖੋਹਣ ਵਾਲੇ ਬਾਬਿਆਂ ਦੇ ਭੇਸ ਵਿਚ ਆਏ ਅਣਪਛਾਤੇ ਸਕਾਰਪੀਓ ਗੱਡੀ ਸਵਾਰ ਲੁਟੇਰਿਆਂ 'ਚੋਂ ਗੌਤਮ ਗਿਰੀ ਪੁੱਤਰ ਤੇਜਾ ਸਿੰਘ ਵਾਸੀ ਸੰਤਪੁਰਾ ਜਲੰਧਰ ਅਤੇ ਸੁਭਾਸ਼ ਗਿਰੀ ਪੁੱਤਰ ਕਰਤਾਰ ਗਿਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ 'ਚੋਂ 2 ਹਜ਼ਾਰ ਰੁਪਏ ਨਕਦੀ ਅਤੇ ਸਕਾਰਪਿਓ ਗੱਡੀ ਬਰਾਮਦ ਕਰ ਲਈ ਹੈ ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।  

ਇਹ ਵੀ ਪੜ੍ਹੋ : ਇਟਲੀ ਭੇਜਣ ਦਾ ਝਾਂਸਾ ਦੇ ਕੇ ਪਹੁੰਚਾਇਆ ਲੀਬੀਆ, ਮਾਰੀ ਲੱਖਾਂ ਦੀ ਠੱਗੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News