ਬਿਜਲੀ ਟਰਾਂਸਫਾਰਮਰਾਂ ''ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਮੁਲਜ਼ਮ ਕਾਬੂ

09/24/2020 6:34:06 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਚਲਦੇ ਬਿਜਲੀ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਚੋਰ ਗਿਰੋਹ ਦੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਦੇ ਕੋਲੋਂ 220 ਲੀਟਰ ਚੋਰੀ ਕੀਤਾ ਕੀਮਤੀ ਤੇਲ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਚੋਂ ਬਿਜਲੀ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਨ ਦੀਆਂ ਹੋ ਰਹੀ ਘਟਨਾਵਾਂ ਨੂੰ ਰੋਕਣ ਲਈ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸ. ਜਸਪ੍ਰੀਤ ਸਿੰਘ ਸਿੱਧੂ ਦੇ ਆਦੇਸ਼ਾਂ ਅਨੁਸਾਰ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸ. ਸਰਵਨ ਸਿੰਘ ਬੱਲ ਅਤੇ ਐੱਸ. ਐੱਚ.ਓ. ਸਰਬਜੀਤ ਸਿੰਘ ਦੀ ਅਗਵਾਈ ਹੇਠ ਚੌਕੀ ਭੁਲਾਣਾਂ ਦੇ ਮੁਖੀ ਏ. ਐੱਸ. ਆਈ. ਪਰਮਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਤੇਲ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ।

ਇਹ ਵੀ ਪੜ੍ਹੋ: ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਪਰ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ: ਹਰਸਿਮਰਤ ਬਾਦਲ

ਉਨ੍ਹਾਂ ਦੱਸਿਆ ਕਿ ਪਿੰਡਾਂ ਢੁੱਡੀਆਂਵਾਲਾ ਮੋੜ 'ਤੇ ਐਕਟਿਵਾ ਸਕੂਟਰੀ ਸਮੇਤ ਤੇਲ ਚੋਰੀ ਕਰਨ ਵਾਲੇ ਸੁੱਖਾ ਸਿੰਘ ਪੁੱਤਰ ਦਾਰਾ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਵਿੰਦਰ ਸਿੰਘ ਪਿੰਡ ਪੱਖੋਵਾਲ (ਥਾਣਾ ਸਦਰ ਕਪੂਰਥਲਾ) ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋ ਟਰਾਂਸਫਾਰਮਰ 'ਚੋਂ ਤੇਲ ਕੱਢਣ ਲਈ ਨੱਟ ਖੋਲ੍ਹਣ ਲਈ ਵਰਤਿਆ ਜਾਣ ਵਾਲਾ ਲੋਹੇ ਦਾ ਰੈਂਚ ਅਤੇ ਇਕ ਪਲਾਸਟਿਕ ਦੀ ਕੈਨ 20 ਤੇਲ ਚੋਰੀ ਕੀਤੇ ਤੇਲ ਸਮੇਤ ਬਰਾਮਦ ਕੀਤੀ ਗਈ।

ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਵੇ ਮੁਲਜ਼ਮ ਤੇਲ ਚੋਰੀ ਕਰਨ ਉਪਰੰਤ ਆਰ. ਸੀ. ਐੱਫ. ਦੇ ਦੁਕਾਨਦਾਰ ਪਿਉ-ਪੁੱਤਰ ਲਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਅਤੇ ਸਤਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਪਿੰਡ ਸੁਖੀਆ ਨੰਗਲ (ਥਾਣਾ ਫੱਤੂਢੀਂਗਾ) ਨੂੰ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦਾ ਤੇਲ ਖਰੀਦ ਕਰਨ ਵਾਲੇ ਦੋਹਾਂ ਪਿਉ-ਪੁੱਤਰਾਂ ਨੂੰ ਵੀ ਕਾਬੂ ਕਰਕੇ ਉਨ੍ਹਾਂ ਕੋਲੋ ਚੋਰੀ ਦਾ 200 ਲੀਟਰ ਤੇਲ ਬ੍ਰਾਂਮਦ ਕੀਤਾ ਗਿਆ ਹੈ ।

ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ

25 ਟਰਾਂਸਫਾਰਮਰਾਂ 'ਚੋਂ ਕਰ ਚੁੱਕੇ ਨੇ ਤੇਲ ਚੋਰੀ
ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਨੇ ਮੰਨਿਆ ਕਿ ਉਹ ਹੁਣ ਤੱਕ 25 ਬਿਜਲੀ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਤੇਲ ਚੋਰੀ ਕਰਕੇ ਸੁੱਖਾ ਅਤੇ ਹੈਪੀ ਦੋਵੇਂ ਅੱਗੇ ਆਰ. ਸੀ. ਐੱਫ. ਦੀ ਦੁਕਾਨ 'ਤੇ ਲਖਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਨੂੰ ਸਿਰਫ 50 ਰੁਪਏ ਲੀਟਰ ਵੇਚਦੇ ਸਨ, ਜੋ ਅੱਗੇ ਉਹੀ ਤੇਲ 225 ਤੋਂ 250 ਰੁਪਏ ਤੱਕ ਵੇਚਦੇ ਸਨ। ਇਸ ਸਬੰਧ 'ਚ ਮੁਕੱਦਮਾ ਨੰਬਰ 310 ਧਾਰਾ 379 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਅਤੇ ਮੁਲਜਮਾਂ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਇਸ ਇਲਾਕੇ 'ਚ ਪਿਛਲੇ ਦੋ ਸਾਲਾਂ ਤੋਂ ਵੱਡੀ ਗਿਣਤੀ 'ਚ ਬਿਜਲੀ ਟਰਾਂਸਫਾਰਮਰਾਂ ਅਤੇ ਟਿਊਬਵੈੱਲਾਂ ਦੇ ਬਿਜਲੀ ਸਟਾਟਰਾਂ 'ਚੋਂ ਕੀਮਤੀ ਤੇਲ ਚੋਰੀ ਕਰਨ ਦੀਆਂ ਵਾਰਦਾਤਾਂ ਹੋ ਰਹੀਆਂ ਸਨ, ਜਿਸ ਕਾਰਨ ਕਿਸਾਨਾਂ 'ਚ ਭਾਰੀ ਰੋਸ ਸੀ ।
ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ


shivani attri

Content Editor

Related News