300 ਯੂਨਿਟ ਮੁਫ਼ਤ ਬਿਜਲੀ : ਦੂਜਾ ਮੀਟਰ ਲਗਵਾਉਣ ਲਈ ਪਾਰ ਕਰਨੇ ਹੋਣਗੇ 4 ਔਖੇ ਪੜਾਅ
Tuesday, Apr 26, 2022 - 03:34 PM (IST)
ਜਲੰਧਰ (ਪੁਨੀਤ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਹਰ ਖ਼ਪਤਕਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦਾ ਲਾਭ 1 ਜੁਲਾਈ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਦੂਜੇ ਮੀਟਰ ਘਰਾਂ ’ਚ ਲਗਾਉਣ ਦੀ ਹੋੜ ਮਚੀ ਹੋਈ ਹੈ। ਜ਼ਿਆਦਾਤਰ ਲੋਕ ਚਾਹੁੰਦੇ ਹਨ ਕਿ ਸਰਕਾਰ ਵੱਲੋਂ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਦੂਜਾ ਮੀਟਰ ਲਗਵਾਉਣ ਦਾ ਮੁੱਖ ਕਾਰਨ ਇਹ ਹੈ ਕਿ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਪਰ ਜੇਕਰ ਖ਼ਪਤਕਾਰ 301 ਯੂਨਿਟ ਬਿਜਲੀ ਦੀ ਵਰਤੋਂ ਕਰੇਗਾ ਤਾਂ ਉਸ ਨੂੰ ਪੂਰਾ ਬਿੱਲ ਭਰਨਾ ਪਵੇਗਾ। ਇਸ ਕਾਰਨ ਲੋਕ ਦੂਜਾ ਮੀਟਰ ਲਗਵਾਉਣਾ ਚਾਹੁੰਦੇ ਹਨ ਤਾਂ ਜੋ ਇਕ ਘਰ ਨੂੰ ਪ੍ਰਤੀ ਮਹੀਨਾ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲ ਸਕੇ। ਮੁਫ਼ਤ ਬਿਜਲੀ ਦਾ ਹੋਰ ਲਾਭ ਲੈਣ ਲਈ ਲੋਕ ਕਾਹਲੀ ਵਿਚ ਦੂਜੇ ਮੀਟਰ ਲਗਵਾ ਰਹੇ ਹਨ।
ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਨੇ CM ਭਗਵੰਤ ਮਾਨ ਅਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਕੀਤੀ ਵੱਡੀ ਮੰਗ
ਇਸੇ ਲੜੀ ਤਹਿਤ ਜਲੰਧਰ ਸਥਿਤ ਪਾਵਰਕਾਮ ਦੇ ਚਾਰ ਸੁਵਿਧਾ ਕੇਂਦਰਾਂ ਸਮੇਤ ਰੋਜ਼ਾਨਾ 500 ਤੋਂ ਵੱਧ ਨਵੇਂ ਮੀਟਰਾਂ ਦੀਆਂ ਫਾਈਲਾਂ ਪੁੱਜ ਰਹੀਆਂ ਹਨ। ਇਸ ਨਾਲ ਪਾਵਰਕਾਮ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਅਚਾਨਕ ਵਧ ਗਿਆ ਹੈ। ਦੇਖਣ ਵਿਚ ਆਉਂਦਾ ਹੈ ਕਿ ਲੋਕ ਸਵੇਰ ਤੋਂ ਹੀ ਸੁਵਿਧਾ ਕੇਂਦਰਾਂ ਦੇ ਬਾਹਰ ਕਤਾਰਾਂ ਵਿਚ ਲੱਗ ਜਾਂਦੇ ਹਨ। ਮੀਟਰ ਅਪਲਾਈ ਕੀਤਾ ਜਾ ਰਿਹਾ ਹੈ ਲਗਾਉਣਾ ਆਸਾਨ ਨਹੀਂ ਹੋਵੇਗਾ। ਇਸ ਲਈ ਖਪਤਕਾਰ ਨੂੰ 4 ਮੁਸ਼ਕਲ ਪੜਾਅ ਪਾਰ ਕਰਨੇ ਪੈਣਗੇ, ਉਸ ਤੋਂ ਬਾਅਦ ਹੀ ਵਿਭਾਗ ਵੱਲੋਂ ਦੂਜਾ ਮੀਟਰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਬਹੁਤ ਹੀ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਸਮੇਂ 4 ਪੜਾਅ ਹਨ ਪਰ ਆਉਣ ਵਾਲੇ ਸਮੇਂ ’ਚ ਦੂਜਾ ਮੀਟਰ ਲਗਵਾਉਣ ਲਈ ਸ਼ਰਤਾਂ ਹੋਰ ਸਖ਼ਤ ਹੋ ਜਾਣਗੀਆਂ, ਇਸ ਬਾਰੇ ਹੋਰ ਜਾਣਕਾਰੀ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਮਿਲ ਸਕੇਗੀ |