ਨਸ਼ੇ ਦੀ ਪੂਰਤੀ ਲਈ ਲੁਧਿਆਣਾ ਦੇ 3 ਨੌਜਵਾਨ ਹੋਰ ਜ਼ਿਲਿ੍ਹਆਂ ’ਚ ਕਰਦੇ ਸਨ ਚੋਰੀ, ਪੁਲਸ ਨੇ ਕੀਤਾ ਕਾਬੂ

12/31/2020 4:24:29 PM

ਜਲੰਧਰ (ਮਿ੍ਰਦੁਲ)— ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਮਾਡਲ ਟਾਊਨ ਪੁਲਸ ਨੇ ਫੜਿਆ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਐੱਚ. ਓ. ਮਾਡਲ ਟਾਊਨ ਸੁਰਜੀਤ ਸਿੰਘ ਗਿੱਲ ਦੀ ਅਗਵਾਈ ’ਚ ਇਕ ਟੀਮ ਵੱਲੋਂ ਉਕਤ ਗਿਰੋਹ ਦੇ ਮੁਲਜ਼ਮਾਂ ’ਤੇ ਟਰੈਪ ਲਾਇਆ ਗਿਆ ਸੀ, ਜਿਸ ਦੇ ਆਧਾਰ ’ਤੇ ਗੁਪਤ ਸੂਚਨਾ ਮਿਲਣ ’ਤੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। 

ਇਹ ਵੀ ਪੜ੍ਹੋ :  ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ

ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਮਸ਼ੇਰ ਸਿੰਘ, ਮਨਦੀਪ ਸਿੰਘ ਉਰਫ਼ ਦੀਪਾ, ਬਲਦੇਵ ਸਿੰਘ ਉਰਫ਼ ਜੱਸਾ ਨਿਵਾਸੀ ਲੁਧਿਆਣਾ ਵਜੋਂ ਹੋਈ ਹੈ। ਜਾਂਚ ’ਚ ਪਤਾ ਲੱਗਾ ਕਿ ਤਿੰਨੋਂ ਮੁਲਜ਼ਮਾਂ ’ਤੇ ਪਹਿਲਾਂ ਵੀ ਚੋਰੀ ਅਤੇ ਲੁੱਟਖੋਹ ਦੇ ਮੁਕੱਦਮੇ ਦਰਜ ਹਨ। ਉਹ ਜੇਲ ’ਚੋਂ ਛੁੱਟ ਕੇ ਜਦੋਂ ਬਾਹਰ ਆਉਂਦੇ ਸਨ ਤਾਂ ਮੁੜ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
 

ਬੀਤੇ ਦਿਨੀਂ ਉਨ੍ਹਾਂ ਵੱਲੋਂ ਮਾਡਲ ਟਾਊਨ ਵਿਚ ਇਕ ਕੱਪੜੇ ਦੇ ਸ਼ੋਅਰੂਮ ਵਿਚ ਚੋਰੀ ਕੀਤੀ ਗਈ ਸੀ, ਜਿਸ ਦਾ ਸਾਮਾਨ ਉਨ੍ਹਾਂ ਤੋਂ ਬਰਾਮਦ ਹੋ ਚੁੱਕਾ ਹੈ। ਮੁਲਜ਼ਮਾਂ ਤੋਂ ਕੁੱਲ 2 ਲੱਖ ਰੁਪਏ ਤੱਕ ਦੇ ਕੀਮਤੀ ਕੱਪੜੇ ਬਰਾਮਦ ਹੋਏ, ਜਿਸ ਨੂੰ ਉਹ ਚੋਰੀ ਕਰ ਕੇ ਬਾਅਦ ’ਚ ਲੁਧਿਆਣਾ ਦੀ ਮਾਰਕੀਟ ਵਿਚ ਵੇਚ ਰਹੇ ਸਨ।

ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News