ਤਿੰਨ ਇੰਸਪੈਕਟਰ ਬਣੇ, 42 ਸਬ ਇੰਸਪੈਕਟਰ ਹੋਏ ਪ੍ਰਮੋਟ
Thursday, Feb 27, 2020 - 06:30 PM (IST)

ਜਲੰਧਰ (ਸ਼ੋਰੀ)— ਦਿਹਾਤੀ ਪੁਲਸ 'ਚ ਤਾਇਨਾਤ ਸਭ ਇੰਸਪੈਕਟਰ ਅਤੇ ਏ.ਐੱਸ.ਆਈ. ਨੂੰ ਤਰੱਕੀ ਮਿਲਣ 'ਤੇ ਐੱਸ.ਐੱਸ.ਪੀ. ਦਿਹਾਤੀ ਨਵਜੋਤ ਸਿੰਘ, ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ, ਐੱਸ.ਪੀ (ਡੀ) ਸਰਬਜੀਤ ਸਿੰਘ ਵਾਹੀਆਂ ਆਦਿ ਨੇ ਐੱਸ.ਐੱਸ.ਪੀ. ਦਫਤਰ 'ਚ ਬੈਠਕ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਟਾਰ ਲਗਾਏ ਗਏ। ਐੱਸ.ਐੱਸ.ਪੀ. ਮਾਹਲ ਨੇ ਇੰਸਪੈਕਟਰਾਂ ਸਮੇਤ 42 ਪੁਲਸ ਕਰਮਚਾਰੀਆਂ ਨੂੰ ਸਬ ਇੰਸਪੈਕਟਰ ਦੇ ਅਹੁਦੇ 'ਤੇ ਪ੍ਰਮੋਟ ਕਰਦੇ ਹੋਏ ਸਟਾਰ ਲਗਾਏ ਹਨ। ਉਨ੍ਹਾਂ ਕਿਹਾ ਕਿ ਉਕਤ ਪੁਲਸ ਕਰਮਚਾਰੀ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਆਪਣੇ ਇਲਾਕੇ 'ਚ ਨਸ਼ਾ ਤਸਕਰਾਂ 'ਤੇ ਲਗਾਮ ਕੱਸਣ ਦੇ ਨਾਲ-ਨਾਲ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵੀ ਯਕੀਨੀ ਕਰਨ। ਨਵਜੋਤ ਮਾਹਲ ਨੇ ਕਿਹਾ ਕਿ ਪੁਲਸ ਜਨਤਾ ਦੇ ਨਾਲ ਵਧੀਆ ਸੰਬੰਧ ਬਣਾਏ ਅਤੇ ਲੋਕਾਂ ਨੂੰ ਥਾਣਾ ਪੱਧਰ 'ਤੇ ਹੀ ਇਨਸਾਫ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਪੁਲਸ ਕਰਮਚਾਰੀਆਂ ਲਈ ਵਿਭਾਗ 'ਚ ਕੋਈ ਸਥਾਨ ਨਹੀਂ ਹੈ ਜੇਕਰ ਗਲਤ ਕੰਮ ਕਰਨ ਵਾਲੇ ਪੁਲਸ ਕਰਮਚਾਰੀਆਂ ਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਹਾਸਲ ਹੋਈ ਤਾਂ ਉਹ ਤੁਰੰਤ ਐਕਸ਼ਨ ਲੈਣਗੇ।