ਪਿੰਡ ਭਲਿਆਲਾ 'ਚ 3 ਕੁੱਪ ਤੂੜੀ, 3 ਸਰਾੜੀਆ ਤੇ ਇਕ ਸ਼ੈੱਡ ਅੱਗ ਲੱਗਣ ਨਾਲ ਸੜ ਕੇ ਹੋਈ ਸੁਆਹ
Thursday, Jun 20, 2024 - 05:23 PM (IST)
ਹਰਿਆਣਾ (ਨਲੋਆ)- ਹਰਿਆਣਾ ਦੇ ਪਿੰਡ ਭਲਿਆਲਾ ਵਿਖੇ 3 ਘਰਾਂ ਦਾ ਅੱਗ ਲੱਗਣ ਨਾ ਕਾਫ਼ੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਪਤਾ ਲੱਗਣ 'ਤੇ ਪਿੰਡ ਵਾਸੀਆ ਨੇ ਫਾਇਰ ਬਰਗੇਡ ਨੂੰ ਸੂਚਨਾ ਦਿੱਤੀ। ਫਾਇਰ ਬਰਗੇਡ ਦੇ ਕ੍ਰਮਚਾਰੀਆ ਨੇ ਬਹੁਤ ਜਲਦੀ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਪਿੰਡ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਫਿਰ ਵੀ ਫਾਇਰ ਬਰਗੇਡ ਦੇ ਪਹੁੰਚਣ ਤੋਂ ਪਹਿਲਾਂ 3 ਘਰਾਂ ਦਾ ਕਾਫੀ ਨੁਕਸਾਨ ਹੋ ਗਿਆ।
ਜਿਸ ਵਿੱਚ ਗੁਰਮੀਤ ਸਿੰਘ ਦਾ ਇਕ ਤੂੜੀ ਦਾ ਕੁੱਪ, ਇਕ ਪਸ਼ੂਆ ਦਾ ਸ਼ੈੱਡ ਅਤੇ ਇੱਕ ਪਾਥੀਆ ਦੀ ਸਰਾੜੀ ਸੜ ਕੇ ਸੁਆਹ ਹੋ ਗਈ। ਜੋਗਿੰਦਰ ਸਿੰਘ ਦਾ ਇੱਕ ਤੂੜੀ ਦਾ ਕੁੱਪ ਅਤੇ ਇਕ ਪਾਥੀਆਂ ਦੀ ਸਰਾੜੀ ਸੜ ਗਈ। ਇਸੇ ਤਰ੍ਹਾਂ ਸਤਨਾਮ ਸਿੰਘ ਇਕ ਤੂੜੀ ਦਾ ਕੁੱਪ ਅਤੇ ਇਕ ਪਾਥੀਆ ਦੀ ਸਰਾੜੀ ਸੜ ਗਈ। ਇਸ ਤਰ੍ਹਾਂ ਤਿੰਨ ਘਰਾਂ ਦਾ ਲਗਭਗ ਇਕ ਲੱਖ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ। ਇਸ ਮੌਕੇ 'ਤੇ ਨਰਿੰਦਰ ਸਿੰਘ, ਵਿਨੋਦ ਕੁਮਾਰ, ਅਰਮਾਨ ਸਿੰਘ, ਅਮਰ ਸਿੰਘ , ਸੰਦੀਪ ਸਿੰਘ, ਪਿਆਰਾ ਸਿੰਘ, ਵਿਸ਼ਾਲ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰੀ ਸਰਪੰਚ, ਸੁੱਖਜਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਬਿੰਦਰ ਲੱਖਾ ਹੋਣਗੇ ਬਸਪਾ ਦੇ ਉਮੀਦਵਾਰ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।