ਅਮਰੀਕਾ ਤੋਂ ਪਰਤੇ NRI ਤੇ ਉਸ ਦੇ ਪਰਿਵਾਰ ਨਾਲ ਹੋਈ ਲੁੱਟ ਦੇ ਮਾਮਲੇ ''ਚ 3 ਗ੍ਰਿਫਤਾਰ

Wednesday, Feb 09, 2022 - 06:16 PM (IST)

ਫਗਵਾੜਾ (ਜਲੋਟਾ) : ਬੀਤੇ ਦਿਨੀਂ ਪਿੰਡ ਮਹੇੜੂ ਨੇੜੇ ਅਮਰੀਕਾ ਤੋਂ ਪਰਤੇ ਐੱਨ. ਆਰ. ਆਈ. ਹਰਵਿੰਦਰ ਸੰਧੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਾਕੜ ਕਲਾਂ ਥਾਣਾ ਲੋਹੀਆਂ ਜ਼ਿਲਾ ਜਲੰਧਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੀ ਨੋਕ ’ਤੇ ਹੋਈ ਅੱਧਾ ਕਿਲੋ ਸੋਨੇ, ਮੋਬਾਇਲ ਤੇ ਇਕ ਲੱਖ ਰੁਪਏ ਕੈਸ਼ ਦੀ ਲੁੱਟ ਦਾ ਮਾਮਲਾ ਫਗਵਾੜਾ ਪੁਲਸ ਨੇ ਸੁਲਝਾ ਲਿਆ ਹੈ। ਇਹ ਜਾਣਕਾਰੀ ਫਗਵਾੜਾ ਦੇ ਐੱਸ. ਪੀ. ਹਰਿੰਦਰਪਾਲ ਸਿੰਘ ਨੇ ਐੱਸ. ਐੱਚ. ਓ. ਸਤਨਾਮਪੁਰਾ ਐੱਸ. ਆਈ. ਹਰਜੀਤ ਸਿੰਘ, ਪਿੰਡ ਮਹੇੜੂ ਚੌਕੀ ਦੇ ਇੰਚਾਰਜ ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਗੱਲਬਾਤ ਕਰਦਿਆਂ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਗਠਜੋੜ ਦਾ ਪੰਜਾਬ ਲਈ ਚੋਣ ਮਨੋਰਥ ਪੱਤਰ ਝੂਠੇ ਲਾਰੇ ਅਤੇ ਚਿੱਟਾ ਧੋਖ਼ਾ : ਭਗਵੰਤ ਮਾਨ

ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਹਰਵਿੰਦਰ ਸੰਧੂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਸ਼ਾਮ ਕਰੀਬ 5.20 'ਤੇ ਉਹ ਆਪਣੀ ਭੂਆ ਕਮਲਜੀਤ ਕੌਰ ਨੂੰ ਨਾਲ ਲੈ ਕੇ ਪਿੰਡ ਮਹੇੜੂ ਵਾਇਆ ਫਰਾਲਾ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਦੀ ਭੂਆ ਦਾ ਖੂਹ ਆਇਆ, ਜਿਸ ਨੇ ਕਿਹਾ ਕਿ ਉਹ ਆਪਣੇ ਖੂਹ 'ਤੇ ਬਣੀ ਸ਼ਹੀਦਾਂ ਦੀ ਜਗ੍ਹਾ 'ਤੇ ਮੱਥਾ ਟੇਕਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਤੇ ਭੂਆ ਨੂੰ ਉਥੇ ਲੈ ਗਿਆ। ਇਸੇ ਦੌਰਾਨ ਮੋਟਰਸਾਈਕਲਾਂ 'ਤੇ ਸਵਾਰ 3 ਲੁਟੇਰਿਆਂ ਜਿਨ੍ਹਾਂ ਕੋਲ ਦਾਤਰ, ਗੰਡਾਸੀਆਂ, ਪਿਸਤੌਲ ਆਦਿ ਸਨ, ਨੇ ਉਨ੍ਹਾਂ ਤੋਂ ਅੱਧਾ ਕਿਲੋ ਤੋਂ ਵੱਧ ਸੋਨੇ ਦੇ ਗਹਿਣੇ, ਇਕ ਲੱਖ ਰੁਪਏ ਕੈਸ਼ ਤੇ ਮੋਬਾਇਲ ਲੁੱਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ‘ਵੈਲੇਨਟਾਈਨ ਵੀਕ’ ਅੱਜ ਹੈ ਚਾਕਲੇਟ ਡੇਅ: ਚਾਕਲੇਟ ਦੇ ਕੇ ਕਰੋ ਪਿਆਰ ਦਾ ਇਜ਼ਹਾਰ

ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਐੱਨ. ਆਰ. ਆਈ. ਨਾਲ ਹੋਈ ਲੁੱਟ-ਖੋਹ ਨੂੰ ਲੈ ਕੇ ਥਾਣਾ ਸਤਨਾਮਪੁਰਾ ਵਿਖੇ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ 'ਤੇ ਕੇਸ ਦਰਜ ਕੀਤਾ ਸੀ, ਜਿਸ ਦੀ ਤਫਤੀਸ਼ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਦੇ ਹੁਕਮਾਂ 'ਤੇ ਕੀਤੀ ਗਈ। ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਲੁੱਟ-ਖੋਹ ਦੀ ਮਾਸਟਰਮਾਈਂਡ ਰਹੀ ਮੁਲਜ਼ਮ ਪ੍ਰਦੀਪ ਕੌਰ ਉਰਫ ਅਮਨ ਜੋ ਰਿਸ਼ਤੇ 'ਚ ਹਰਵਿੰਦਰ ਸੰਧੂ ਦੀ ਚਾਚੀ ਸੱਸ ਲੱਗਦੀ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ ਦੀ ਯੋਜਨਾ ਬਣਾਉਂਦੇ 10 ਨੌਜਵਾਨ ਕਾਬੂ

ਪ੍ਰਦੀਪ ਕੌਰ ਕੋਲੋਂ ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਇਸ ਲੁੱਟ-ਖੋਹ 'ਚ ਉਸ ਨਾਲ ਕੁਲਜੀਤ ਸਿੰਘ ਉਰਫ ਕਾਲੀ, ਸੁਖਵਿੰਦਰ ਸਿੰਘ ਉਰਫ ਕਿੰਦੀ, ਸ਼ਿੰਦਰਪਾਲ ਸਿੰਘ ਉਰਫ ਮੇਜਰ (ਤਿੰਨੋਂ ਵਾਸੀ ਪਿੰਡ ਭੋਡੇ ਥਾਣਾ ਬਿਲਗਾ), ਮਨਪ੍ਰੀਤ ਸਿੰਘ ਉਰਫ ਬੱਬੂ, ਖੁਸ਼ੀ ਰਾਮ ਤੇ ਮਨੀ ਪੁੱਤਰ ਸਵ. ਬਿੰਦਰ ਵਾਸੀ ਗੋਰਸੀਆ ਪੀਰਾਂ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਕਾਲੀ, ਕਿੰਦੀ ਤੇ ਮੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਬੱਬੂ ਅਤੇ ਮਨੀ ਅਜੇ ਪੁਲਸ ਗ੍ਰਿਫਤ ਤੋਂ ਬਾਹਰ ਚੱਲ ਰਹੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਤਿੰਨਾਂ ਮੁਲਜ਼ਮਾਂ ਕੋਲੋਂ ਕਰੀਬ 37 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ 'ਚ ਸੋਨੇ ਦੀਆਂ ਚੇਨਾਂ, ਵੰਗਾਂ, ਅੰਗੂਠੀਆਂ, ਇਕ ਨੈਕਲੇਸ ਤੇ ਇਕ ਕਿੱਟੀ ਸੈੱਟ ਸਮੇਤ ਇਕ ਮੋਬਾਇਲ, ਇਕ ਖਿਡੌਣਾ ਪਿਸਤੌਲ, 2 ਤੇਜ਼ਧਾਰ ਦਾਤਰ ਆਦਿ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਦੀਆਂ ਸਨੈਪਚੈਟ ਤੇ ਇੰਸਟਾਗ੍ਰਾਮ ’ਤੇ ਤਸਵੀਰਾਂ ਅਪਲੋਡ ਕਰਕੇ ਦਿੱਤੀ ਇਹ ਧਮਕੀ

ਪ੍ਰਦੀਪ ਕੌਰ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਜੇਲ

ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੀ ਗਈ ਪ੍ਰਦੀਪ ਕੌਰ ਉਰਫ ਅਮਨ ਨੂੰ ਅਦਾਲਤ ਦੇ ਹੁਕਮਾਂ 'ਤੇ ਜੁਡੀਸ਼ੀਅਲ ਕਸਟਡੀ ’ਚ ਜੇਲ ਭੇਜਿਆ ਗਿਆ ਹੈ, ਜਦਕਿ ਕਾਲੀ, ਕਿੰਦੀ ਤੇ ਮੇਜਰ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਫਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਜਾਰੀ

ਐੱਸ. ਪੀ. ਨੇ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਹੜੇ 2 ਮੁਲਜ਼ਮ ਬੱਬੂ ਤੇ ਮਨੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਹਨ, ਦੀ ਭਾਲ 'ਚ ਛਾਪੇਮਾਰੀ ਜਾਰੀ ਹੈ, ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਟੱਪਰੀਵਾਸਾਂ ਨੂੰ ਸਰਕਾਰਾਂ ਦੀ ਮਾਰ, ਕਿੱਥੇ ਰਹਿ ਗਏ 5-5 ਮਰਲੇ ਦੇ ਪਲਾਟ? (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Harnek Seechewal

Content Editor

Related News