ਐਸ਼-ਪ੍ਰਸਤੀ ਲਈ ਗਿਰੋਹ ਕਰਦਾ ਸੀ ਇਹ ਘਿਣੌਨਾ ਕੰਮ, ਪੁਲਸ ਨੇ 3 ਮੈਂਬਰ ਕੀਤੇ ਗ੍ਰਿਫ਼ਤਾਰ

06/03/2023 4:28:24 PM

ਨਵਾਂਸ਼ਹਿਰ (ਤ੍ਰਿਪਾਠੀ) —ਨਸ਼ੇ ਦੀ ਪੂਰਤੀ ਅਤੇ ਐਸ਼-ਪ੍ਰਸਤੀ ਲਈ ਸੁੰਨਸਾਨ ਰਸਤਿਆਂ 'ਤੇ ਤੇਜ਼ਦਾਰ ਹਥਿਆਰਾਂ ਦੀ ਨੌਕ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ ਮੋਬਾਇਲ ਫੋਨ, ਚਾਂਦੀ ਦੀ ਚੈਨ, ਚੋਰੀ ਦੀ ਨਕਦੀ ਅਤੇ ਵਾਰਦਾਤ ਵਿਚ ਵਰਤੇ 2 ਦਾਤਰਾਂ ਸਮੇਤ  ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ.(ਐੱਚ.) ਡਾ.ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਉਮਰਾਉ ਸਿੰਘ ਵਾਸੀ ਪਿੰਡ ਗੜਪਧਾਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਜਦੋਂ ਉਹ ਅਪਣੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਬਾਈਕ ਸਵਾਰ 2 ਨੌਜਵਾਨਾਂ ਨੇ ਉਸ ਨੂੰ ਦਾਤਰ ਵਿਖਾ ਕੇ ਮਾਰਨ ਦਾ ਡਰ ਦੇ ਕੇ ਉਸ ਦਾ ਮੋਬਾਇਲ ਫੋਨ ਖੋਲ ਲਿਆ।  

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਉਕਤ ਲੁੱਟਖੋਹ ਕਰਨ ਵਾਲੇ ਨੌਜਵਾਨ ਬਲਵਿੰਦਰ ਕੁਮਾਰ ਉਰਫ਼ ਬਿੰਦਰ ਪੁੱਤਰ ਅਵਤਾਰ ਚੰਦ ਵਾਸੀ ਔੜ ਅਤੇ ਸਤਨਾਮ ਸਿੰਘ ਉਰਫ਼ ਬੱਲੀ ਪੁੱਤਰ ਭਾਗ ਸਿੰਘ ਵਾਸੀ ਬੜਵਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਦੇ ਹਨ।  ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ 'ਤੇ ਐੱਸ. ਆਈ. ਬਲਵੀਰ ਸਿੰਘ ਦੀ ਪੁਲਸ ਪਾਰਟੀ ਨੇ ਉਪਰੋਕਤ ਲੁਟੇਰਿਆਂ ਨੂੰ ਇਕ ਧਾਰਮਿਕ ਸਥਾਨ ਨੇੜੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦੀ ਇਕ ਬਾਈਕ, ਜਿਸ ਨੂੰ ਉਨ੍ਹਾਂ ਨੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਲੁਧਿਆਣਾ ਦੇ ਘੰਟਾਘਰ ਚੌਂਕ ਤੋ ਚੋਰੀ ਕੀਤਾ ਸੀ ਅਤੇ ਇਸ ਉਪਰ ਵਾਰਦਾਤਾ ਨੂੰ ਅੰਜਾਮ ਦੇ ਰਹੇ ਸਨ, ਤੋਂ ਇਲਾਵਾ 2 ਦਾਤਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ ਨੇ ਕਾਲਾ ਕਾਰੋਬਾਰ

ਇਸੇ ਤਰ੍ਹਾਂ ਤੀਰਥ ਸਿੰਘ ਵਾਸੀ ਮਾਹਿਲ ਖ਼ੁਰਦ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਅਪਣੇ ਦੋਸਤ ਗੁਰਦਿੱਤ ਸਿੰਘ ਨਾਲ ਸੈਰ ਕਰਨ ਜਾ ਰਿਹਾ ਸੀ ਤਾਂ ਉਪਰੋਕਤ ਬਾਈਕ ਸਵਾਰ ਦੋਵੇ ਦੋਸ਼ੀਆਂ ਨੇ ਅਪਣੇ ਇਕ ਤੀਜੇ ਸਾਥੀ ਜਿਸ ਦੀ ਪਛਾਣ ਰਣਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਰਡੈਂਟਾ ਦੇ ਤੌਰ 'ਤੇ ਹੋਈ ਹ,  ਨਾਲ ਮਿਲ ਕੇ ਉਸ ਦਾ ਆਈ ਮੋਬਾਇਲ ਫੋਨ ਅਤੇ ਗਲ੍ਹੇ ਵਿਚ ਪਾਈ ਚਾਂਦੀ ਦੀ ਚੈਨ ਤੇਜ਼ਦਾਰ ਹਥਿਆਰ ਵਿਖਾ ਕੇ ਖੋਹ ਲਏ। ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਗਿਰੋਹ ਦੇ ਤੀਜੇ ਸਾਥੀ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਗਿਰੋਹ ਦੇ ਮੈਂਬਰਾਂ ਦਰਜਨ ਭਰ ਵਾਰਾਦਾਤਾਂ ਨੂੰ ਅੰਜਾਮ ਦੇਣਾ ਮੰਨਿਆ
ਐੱਸ. ਪੀ. ਡਾ. ਸ਼ਰਮਾ ਨੇ ਦੱਸਿਆ ਕਿ ਉਪਰੋਕਤ ਗਿਰੋਹ ਦੇ ਮੈਂਬਰਾਂ ਨੇ ਸ਼ੁਰੂਆਤੀ ਜਾਂਚ ਵਿਚ ਨਵਾਂਸ਼ਹਿਰ ਅਤੇ ਨਾਲ ਲੱਗਦੇ ਜ਼ਿਲ੍ਹੇ ਰੋਪੜ, ਗੜ੍ਹਸ਼ੰਕਰ (ਹੁਸ਼ਿਆਰਪੁਰ), ਲੁਧਿਆਣਾ ਅਤੇ ਜਲੰਧਰ ਵਿਚ ਦਰਜਨ ਭਰ ਵਾਰਦਾਤਾਂ ਨੂੰ ਅੰਜਾਮ ਦੇਣਾ ਕਬੂਲ ਕੀਤਾ ਹੈ। ਜਿਸ ਵਿਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਚ ਸੰਬੰਧਤ ਵਾਰਦਾਤਾਂ ’ਚ ਪਿੰਡਾਂ ਰਟੈਂਡਾ ਵਾਸੀ ਜਸਪਾਲ ਸਿੰਘ ਕੰਡਾ ਤੋਂ ਪਿੰਡ ਮੱਲਾ ਬੇਦੀਆ ਨੇੜੇ ਜਦੋਂ ਉਹ ਅਪਣੀ ਪਤਨੀ ਨਾਲ ਬਾਈਕ 'ਤੇ ਜਾ ਰਹੇ ਸਨ, ਤੇਜ਼ਦਾਰ ਹਥਿਆਰ ਦੀ ਨੌਕ 'ਤੇ ਉਨ੍ਹਾ ਕੋਲੋਂ 2 ਮੋਬਾਇਲ ਫੋਨ ਅਤੇ 4 ਹਜ਼ਾਰ ਦੀ ਨਕਦੀ ਖੋਹ ਲਈ।  ਇਸੇ ਤਰ੍ਹਾਂ ਉਪਰੋਕਤ ਤਿੰਨੋਂ ਦੋਸ਼ੀਆਂ ਨੇ ਥਾਣਾ ਰਾਹੋਂ ਦੇ ਆਧੀਨ ਪੈਂਦੇ ਖੇਤਰ ਵਿਚ ਨਵਾਂਸ਼ਹਿਰ ਦੇ ਸ਼ੁਗਰ ਮਿਲ ਕਾਲੋਨੀ ਵਾਸੀ ਆਜ਼ਾਦ ਅਹਿਮਦ ਤੋਂ ਦਾਤਰ ਵਿਖਾ ਕੇ 2500 ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਖੋਹ ਲਿਆ। ਐੱਸ. ਪੀ. ਨੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਵੱਲੋਂ ਪਿੰਡ ਭਾਰਟਾ ਕਲਾਂ ਨੇੜੇ ਬੂਟਾ ਵਾਸੀ ਪਿੰਡ ਗਰਚਾ ਤੋ ਨਕਦੀ ਖੋਹੀ ਗਈ। ਉਪਰੋਕਤ ਦੋਸ਼ੀਆਂ ਨੇ ਪੁਲਸ ਕੋਲ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਗੜ੍ਹਸ਼ੰਕਰ, ਰੋਪੜ ਅਤੇ ਨਵਾਂਸ਼ਹਿਰ ਖੇਤਰ ਦੇ ਸੁੰਨਸਾਨ ਇਲਾਕਿਆਂ ਵਿਚ ਮੋਬਾਇਲ ਫੋਨ, ਨਕਦੀ ਅਤੇ ਗਹਿਣੇ ਆਦਿ ਦੀ ਲੁੱਟਖੋਹ ਕਰਨਾ ਮੰਨਿਆ ਹੈ।

ਇਹ ਵੀ ਪੜ੍ਹੋ- ਫਗਵਾੜਾ: ਕ੍ਰਿਕਟ ਖੇਡਦੇ ਸਮੇਂ 12 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਗ੍ਰਿਫ਼ਤਾਰ ਦੋਸ਼ੀਆਂ 'ਤੇ ਪਹਿਲਾਂ ਵੀ ਦਰਜ ਹਨ ਅਪਰਾਧਿਕ ਮਾਮਲੇ
ਐੱਸ. ਪੀ. ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਬਲਵਿੰਦਰ ਸਿੰਘ 'ਤੇ ਥਾਣਾ ਸਦਰ ਨਵਾਂਸ਼ਹਿਰ, ਮੁਕੰਦਪੁਰ, ਬਲਾਚੌਰ ਅਤੇ ਥਾਣਾ ਤ੍ਰਿਪਡੀ ਜ਼ਿਲ੍ਹਾ ਪਟਿਆਲਾ ਵਿਖੇ ਚੋਰੀ ਅਤੇ ਸਨੈਚਿੰਗ ਦੇ 5 ਮਾਮਲੇ ਦਰਜ ਹਨ। ਇਸੇ ਤਰ੍ਹਾਂ ਸਤਨਾਮ ਸਿੰਘ ਖ਼ਿਲਾਫ਼ ਨੂਰਪੁਰਬੇਦੀ ਅਤੇ ਕੀਰਤਪੁਰ ਜ਼ਿਲ੍ਹਾ ਰੋਪੜ ਵਿਖੇ ਐੱਨ. ਡੀ. ਪੀ. ਐੱਸ. ਦੇ ਮਾਮਲੇ ਦਰਜ ਹਨ। ਪੁਲਸ ਵੱਲੋਂ ਗ੍ਰਿਫ਼ਤਾਰ ਤੀਜੇ ਮੁਲਜ਼ਮ ਰਣਜੀਤ ਨੇ ਕੁਝ ਸਮਾਂ ਪਹਿਲਾਂ ਹੀ ਗਿਰੋਹ ਜੁਆਇਨ ਕੀਤਾ ਹੈ। ਸ਼ਰਮਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਸੀ। ਜਿਸ ਦੌਰਾਨ ਕਈ ਵਾਰਦਾਤਾਂ ਤੋਂ ਪਰਦਾਫਾਸ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਡੀ. ਐੱਸ. ਪੀ. ਸੁਰਿੰਦਰ ਚਾਂਦ, ਐੱਸ. ਐੱਚ. ਓ. ਔੜ ਇੰਸਪੈਕਟਰ ਬਖ਼ਸ਼ੀਸ਼ ਸਿੰਘ ਅਤੇ ਹੋਰ ਪੁਲਸ ਮੁਲਾਜਮ ਅਤੇ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ- ਉੱਜੜ ਰਹੇ ਕਈ ਘਰ: ਬਚਪਨ ’ਚ ਫਲਿਊਡ, ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਬਣ ਰਿਹੈ ਭਵਿੱਖ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News