ਸਪੈਸ਼ਲ ਲੋਕ ਅਦਾਲਤਾਂ ’ਚ 1869 ਕੇਸਾਂ ’ਚੋਂ 230 ਦਾ ਨਿਪਟਾਰਾ

Sunday, Nov 18, 2018 - 02:09 AM (IST)

ਹੁਸ਼ਿਆਰਪੁਰ/ਗਡ਼੍ਹਸ਼ੰਕਰ,   (ਘੁੰਮਣ, ਸ਼ੋਰੀ)-  ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਣਯੋਗ ਮੈਂਬਰ ਸਕੱਤਰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ ਦੀਆਂ ਰੈਵੀਨਿਊ ਕੋਰਟਾਂ ਵਿਚ ਸਪੈਸ਼ਲ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਨੋਡਲ ਅਫ਼ਸਰ ਵੱਲੋਂ ਹੁਸ਼ਿਆਰਪੁਰ ਦੀਆਂ ਰੈਵੀਨਿਊ ਕੋਰਟਾਂ ਦੇ 5 ਬੈਂਚ, ਗਡ਼੍ਹਸ਼ੰਕਰ ਵਿਖੇ 4 ਬੈਂਚ, ਦਸੂਹਾ ਅਤੇ ਮੁਕੇਰੀਆਂ ਵਿਖੇ 5-5 ਬੈਂਚ ਬਣਾਏ ਗਏ। ਇਸ ਲੋਕ ਅਦਾਲਤ ਵਿਚ ਰੈਵੀਨਿਊ ਮੈਟਰਜ਼ ਸਬੰਧੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ। 
ਇਹ ਸਪੈਸ਼ਲ ਲੋਕ ਅਦਾਲਤ ਮਾਣਯੋਗ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਸ਼੍ਰੀ ਆਰ. ਕੇ. ਜੈਨ, ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਦੀ ਦੇਖ-ਰੇਖ ਵਿਚ ਲਾਈ ਗਈ,  ਜਿਸ ਵਿਚ ਕੁੱਲ 1869 ਕੇਸ ਰੱਖੇ ਗਏ, ਜਿਨ੍ਹਾਂ ਵਿਚ 230 ਦਾ ਨਿਪਟਾਰਾ ਕੀਤਾ ਗਿਆ ਅਤੇ ਧਿਰਾਂ ਨੂੰ 15,900 ਰੁਪਏ ਦੇ ਅੈਵਾਰਡ ਕਲੇਮ ਪਾਸ ਕੀਤੇ ਗਏ। ਇਸ ਸਪੈਸ਼ਲ ਲੋਕ ਅਦਾਲਤ ਵਿਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀ ਅਮਿਤ ਮਲਹਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ, ਕਿਉਂਕਿ ਇਸ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। 
ਉਕਤ ਸਪੈਸ਼ਲ ਲੋਕ ਅਦਾਲਤਾਂ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ, ਐੱਸ. ਡੀ.ਐੱਮ. ਹੁਸ਼ਿਆਰਪੁਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜ਼ਿਲਾ ਮਾਲ ਅਫ਼ਸਰ ਸ਼੍ਰੀ ਰਾਜੀਵ ਪਾਲ, ਤਹਿਸੀਲਦਾਰ ਭੁਪਿੰਦਰ ਸਿੰਘ, ਰਾਮ ਚੰਦ ਬੰਗਡ਼ ਤਹਿਸੀਲਦਾਰ, ਐਡਵੋਕੇਟ ਮਹਿੰਦਰ ਪਾਲ, ਐਡਵੋਕੇਟ ਹਰਮੇਸ਼ ਆਜ਼ਾਦ, ਐਡਵੋਕੇਟ ਮਮਤਾ ਰਾਣੀ, ਐਡਵੋਕੇਟ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਬ-ਡਵੀਜ਼ਨ ਪੱਧਰ ’ਤੇ ਵੀ ਐੱਸ. ਡੀ. ਐੱਮਜ਼. ਵੱਲੋਂ ਲਾਈਆਂ ਗਈਆਂ ਸਨ।


Related News