ਫਗਵਾੜਾ ਨਗਰ ਨਿਗਮ ਦੇ 50 ਵਾਰਡਾਂ ਲਈ 219 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
Friday, Dec 13, 2024 - 12:41 PM (IST)
![ਫਗਵਾੜਾ ਨਗਰ ਨਿਗਮ ਦੇ 50 ਵਾਰਡਾਂ ਲਈ 219 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ](https://static.jagbani.com/multimedia/2024_10image_12_21_249005919election.jpg)
ਕਪੂਰਥਲਾ (ਮਹਾਜਨ)-ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਭੁਲੱਥ, ਨਡਾਲਾ, ਬੇਗੋਵਾਲ ਅਤੇ ਢਿੱਲਵਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਦੀ ਪ੍ਰਕਿਰਿਆ ਬੀਤੇ ਦਿਨ ਮੁਕੰਮਲ ਹੋ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਫਗਵਾੜਾ ਨਗਰ ਨਿਗਮ ਦੇ 50 ਵਾਰਡਾਂ ਲਈ 219 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਕਹਿਰ ਵਰਾਉਣ ਲੱਗੀ ਠੰਡ, ਤਾਪਮਾਨ 4 ਡਿਗਰੀ ਤੋਂ ਵੀ ਹੇਠਾਂ, ਚਿਤਾਵਨੀ ਜਾਰੀ
ਨਗਰ ਪੰਚਾਇਤ ਢਿੱਲਵਾਂ ਦੇ 11 ਵਾਰਡਾਂ ਲਈ 33 ਅਤੇ ਨਗਰ ਪੰਚਾਇਤ ਨਡਾਲਾ ਦੇ 11 ਵਾਰਡਾਂ ਲਈ 41 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ। 13 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਜਦਕਿ 14 ਦਸੰਬਰ ਨੂੰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਸਕਣਗੇ। 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਪੈਣ ਉਪਰੰਤ ਉਸੇ ਦਿਨ ਸ਼ਾਮ ਨੂੰ ਗਿਣਤੀ ਉਪਰੰਤ ਨਤੀਜਾ ਐਲਾਨਿਆ ਜਾਵੇਗਾ। 24 ਦਸੰਬਰ ਤੱਕ ਸਾਰੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਪੱਛਮੀ ਗੜਬੜੀ ਨੇ ਬਦਲਿਆ ਪੰਜਾਬ ਦਾ ਮੌਸਮ, ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8