ਦੋਸਤ ਦੇ ਭਰਾ ਦੇ ਵਿਆਹ ਦੀ ''ਜਾਗੋ'' ''ਚ 21 ਸਾਲਾ ਨੌਜਵਾਨ ਦੀ ਕੁੱਟਮਾਰ, 3 ’ਤੇ ਕੇਸ ਦਰਜ
Monday, May 09, 2022 - 12:03 PM (IST)
ਜਲੰਧਰ (ਮਹੇਸ਼)- ਥਾਣਾ ਸਦਰ ਅਧੀਨ ਪੈਂਦੇ ਪਿੰਡ ਸਮਰਾਏ ਵਿਚ ਦਿੱਲੀ ਸਥਿਤ ਉੱਤਮ ਨਗਰ ਦੇ ਇਕ ਹੋਟਲ ਵਿਚ ਕੰਮ ਕਰਦੇ 21 ਸਾਲ ਨੌਜਵਾਨ ਦੀ ਉਸ ਦੇ ਦੋਸਤ ਦੇ ਭਰਾ ਦੇ ਵਿਆਹ ਦੀ ਜਾਗੋ ਵਿਚ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਲਲਿਤ ਦੁੱਗਲ ਪੁੱਤਰ ਕਮਲਜੀਤ ਨਿਵਾਸੀ ਪਿੰਡ ਸਮਰਾਏ ਦੇ ਬਿਆਨਾਂ ’ਤੇ ਉਸੇ ਪਿੰਡ ਦੇ ਮੋਹਿਤ, ਅੰਮ੍ਰਿਤ ਮਾਨ ਅਤੇ ਬਾਜਾ ਉਰਫ਼ ਪਰਮਿੰਦਰ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰ ਲਈ ਹੈ। ਕੇਸ ਕੀਤੇ ਜਾਣ ਦੀ ਪੁਸ਼ਟੀ ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਪਵਿੱਤਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਲਲਿਤ ਦੁੱਗਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਹ ਦਿੱਲੀ ਵਿਚ ਕੰਮ ਕਰਦਾ ਹੈ। ਆਪਣੀ ਭੈਣ ਦੇ ਜਨਮ ਦਿਨ ਸਬੰਧੀ ਪੰਜਾਬ ਆਇਆ ਸੀ। 5 ਮਈ ਨੂੰ ਉਸ ਦੀ ਵਾਪਸੀ ਸੀ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਘਰ 'ਚੋਂ ਮਿਲੀਆਂ ਪਿਓ-ਪੁੱਤ ਦੀਆਂ ਲਾਸ਼ਾਂ, ਫ਼ੈਲੀ ਸਨਸਨੀ
ਉਸ ਨੇ ਦੱਸਿਆ ਕਿ 3 ਮਈ ਨੂੰ ਉਹ ਆਪਣੇ ਦੋਸਤ ਰੋਹਿਤ ਦੇ ਘਰ ਉਸ ਦੇ ਭਰਾ ਦੇ ਵਿਆਹ ਦੀ ਜਾਗੋ ਵਿਚ ਪਰਿਵਾਰ ਸਮੇਤ ਸ਼ਾਮਲ ਹੋਣ ਲਈ ਗਿਆ ਸੀ। ਇਸੇ ਦੌਰਾਨ ਮੋਹਿਤ, ਅੰਮ੍ਰਿਤ ਮਾਨ ਅਤੇ ਬਾਜਾ ਉਰਫ਼ ਪਰਮਿੰਦਰ ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਦ ਉਸ ਨੇ ਵਿਰੋਧ ਕੀਤਾ ਤਾਂ ਉਹ ਕੁੱਟਮਾਰ ਕਰਨ ਲੱਗ ਪਏ। ਉਨ੍ਹਾਂ ਨੇ ਉਸ ਦੇ ਬਚਾਅ ’ਚ ਆਏ ਰੋਹਿਤ ਨਾਲ ਵੀ ਕੁੱਟਮਾਰ ਕੀਤੀ। ਲਲਿਤ ਨੇ ਦੱਸਿਆ ਕਿ ਉਹ ਬੇਸੁੱਧ ਹੋ ਕੇ ਡਿੱਗ ਪਿਆ। ਤਿੰਨੋ ਮੁਲਜ਼ਮ ਉਥੋਂ ਫਰਾਰ ਹੋ ਗਏ। ਲਲਿਤ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਨੂੰ ਹੋਰ ਦੋਸਤਾਂ ਵੱਲੋਂ ਸਰਕਾਰੀ ਹਸਪਤਾਲ ਜੰਡਿਆਲਾ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ