2056 ਨਸ਼ੇ ਵਾਲੇ ਕੈਪਸੂਲ ਬਰਾਮਦ, ਦੋਸ਼ੀ ਗ੍ਰਿਫਤਾਰ

06/20/2019 3:35:20 AM

ਹੁਸ਼ਿਆਰਪੁਰ,(ਅਸ਼ਵਨੀ)- ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਦੇ ਹੁਕਮਾਂ ’ਤੇ ਐੱਸ. ਪੀ. ਨਾਰਕੋਟਿਕਸ ਮਨਜੀਤ ਕੌਰ ਸੈਣੀ ਦੇ ਮਾਰਗ ਦਰਸ਼ਨ ਵਿਚ ਸਮਾਜ ਵਿਰੋਧੀ ਅਨਸਰਾਂ ਤੇ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਪੁਲਸ ਨੂੰ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਥਾਣਾ ਮਾਡਲ ਟਾਊਨ ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਲੱਧਡ਼ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਪੁਰਾਣੀ ਸਬਜ਼ੀ ਮੰਡੀ ਅੰਦਰ ਛਾਪਾਮਾਰੀ ਕਰਕੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਧਮਨੀ ਰਾਮ ਨਿਵਾਸੀ ਅਸ਼ੋਕਾ ਪਾਰਕ ਸੁਖਦੇਵ ਨਗਰ ਦੇ ਕਬਜ਼ੇ ਵਿਚੋਂ 2056 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੋਸ਼ੀ ਦੇ ਖਿਲਾਫ਼ ਨਾਰਕੋਟਿਕਸ ਐਕਟ ਦੀ ਧਾਰਾ 22-61-85 ਦੇ ਤਹਿਤ ਕੇਸ ਦਰਜ ਕਰਕੇ ਇਸ ਗੱਲ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੂੰ ਇਹ ਕੈਪਸੂਲ ਕਿੱਥੋਂ ਸਪਲਾਈ ਹੋਏ ਸਨ ਤੇ ਅੱਗੇ ਕਿੰਨ੍ਹਾਂ ਲੋਕਾਂ ਨੂੰ ਸਪਲਾਈ ਕੀਤੇ ਜਾਣੇ ਸਨ। ਨਸ਼ੇ ਵਾਲੇ ਕੈਪਸੂਲਾਂ ਨਾਲ ਫਡ਼ਿਆ ਦੋਸ਼ੀ ਥਾਣਾ ਇੰਸਪੈਕਟਰ ਭਰਤ ਮਸੀਹ ਲੱਧਡ਼ ਤੇ ਹੋਰ ਪੁਲਸ ਕਰਮਚਾਰੀਆਂ ਨਾਲ। (ਅਸ਼ਵਨੀ)


Bharat Thapa

Content Editor

Related News