ਆਰ. ਬੀ. ਸੇਵਕ ਰਾਮ ਹਸਪਤਾਲ ਤੇ ਰੋਟਰੀ ਕਲੱਬ ਦੇ ਮੁਫ਼ਤ ਮੈਡੀਕਲ ਕੈਂਪ ਦਾ 200 ਮਰੀਜ਼ਾਂ ਨੇ ਲਿਆ ਲਾਭ
Sunday, Jan 07, 2024 - 06:28 PM (IST)
ਜਲੰਧਰ (ਪੁਨੀਤ)- ਆਰ. ਬੀ. ਸੇਵਕ ਰਾਮ ਚੈਰੀਟੇਬਲ ਹਸਪਤਾਲ ਵਿਖੇ ਲਾਏ ਗਏ ਮੁਫ਼ਤ ਮੈਡੀਕਲ ਕੈਂਪ ’ਚ 200 ਤੋਂ ਵੱਧ ਵਿਅਕਤੀਆਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਲੋੜਵੰਦਾਂ ਦੀ ਮਦਦ ਲਈ ਲਾਏ ਗਏ ਇਸ ਕੈਂਪ ’ਚ ਸ਼੍ਰੀ ਵਿਜੇ ਚੋਪੜਾ, ਸੰਸਦ ਮੈਂਬਰ ਸੁਸ਼ੀਲ ਰਿੰਕੂ ਸਮੇਤ ਸ਼ਹਿਰ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ ਅਤੇ ਕੈਂਪ ਦੀ ਸ਼ਲਾਘਾ ਕੀਤੀ। ਰੋਟਰੀ ਕਲੱਬ ਆਫ ਜਲੰਧਰ ਦੇ ਸਹਿਯੋਗ ਨਾਲ ਕਪੂਰਥਲਾ ਚੌਕ ਨੇੜੇ ਸਥਿਤ ਆਰ. ਬੀ. ਸੇਵਕ ਰਾਮ ਚੈਰੀਟੇਬਲ ਹਸਪਤਾਲ ’ਚ ਲਾਏ ਗਏ ਇਸ ਕੈਂਪ ’ਚ ਸ਼ਹਿਰ ਦੇ ਪ੍ਰਸਿੱਧ ਹਸਪਤਾਲਾਂ ਦੇ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦੀ ਜਾਂਚ ਕੀਤੀ।
ਸੇਵਕ ਰਾਮ ਹਸਪਤਾਲ ਅਤੇ ਰੋਟਰੀ ਕਲੱਬ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋੜ ਅਨੁਸਾਰ ਬੀਮਾਰ ਲੋਕਾਂ ਦਾ ਟੈਸਟ ਕਰਵਾਉਣਾ ਅਤੇ ਮੁਫ਼ਤ ਇਲਾਜ ਕਰਵਾਉਣਾ ਬਹੁਤ ਪੁੰਨ ਦਾ ਕੰਮ ਹੈ। ਕੈਂਪ ’ਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦੇਣ ਸਬੰਧੀ ਰਿੰਕੂ ਨੇ ਕਿਹਾ ਕਿ ਕਈ ਵਾਰ ਪੈਸੇ ਨਾ ਹੋਣ ਕਾਰਨ ਲੋਕ ਦਵਾਈਆਂ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਕੈਂਪ ’ਚ ਲੋੜਵੰਦਾਂ ਨੂੰ ਦਵਾਈਆਂ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਹੈ। ਇਸ ਮੌਕੇ ਐੱਮ. ਪੀ. ਰਿੰਕੂ ਨੇ ਐੱਮ. ਪੀ. ਲੈਂਡ ਫੰਡ ’ਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਜਿਸ ਦੀ ਹਾਜ਼ਰ ਸੰਗਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਕੈਂਪ ’ਚ ਯੋਗਦਾਨ ਪਾਉਣ ਵਾਲੇ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਡਾਕਟਰ ਆਪਣੇ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਸਮਾਜ ਦਾ ਭਲਾ ਕਰਨ ਦਾ ਸੁਨੇਹਾ ਦੇ ਰਹੇ ਹਨ। ਆਰ. ਬੀ. ਸੇਵਕ ਰਾਮ ਹਸਪਤਾਲ ਦੇ ਸਕੱਤਰ ਡਾ. ਰਾਕੇਸ਼ ਵਿੱਗ ਨੇ ਦੱਸਿਆ ਕਿ ਕਲੱਬ ਦੇ ਸਹਿਯੋਗ ਨਾਲ ਇੰਨਾ ਵੱਡਾ ਕੈਂਪ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਸੰਘਣੀ ਧੁੰਦ ਤੇ ਸੀਤ ਲਹਿਰ ਨੇ ਠਾਰੇ ਲੋਕ, ਸੂਰਜਦੇਵ ਖੇਡ ਰਹੇ ਲੁਕਣ-ਮੀਟੀ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ
ਰੋਟਰੀ ਕਲੱਬ ਵੱਲੋਂ ਸਾਬਕਾ ਗਵਰਨਰ ਹੰਸ ਨੇ ਦਿੱਤੀ ਡੈਂਟਲ ਚੇਅਰ
ਰੋਟਰੀ ਕਲੱਬ ਦੇ ਸਾਬਕਾ ਗਵਰਨਰ ਐੱਸ. ਵੀ. ਹੰਸ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਡੈਂਟਲ ਚੇਅਰ ਮੁਹੱਈਆ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਚੇਅਰ ਨਾਲ ਲੋਕਾਂ ਦੇ ਦੰਦਾਂ ਦੀ ਬਿਹਤਰ ਤਰੀਕੇ ਨਾਲ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਉਹ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਮੋਹਰੀ ਰਹਿਣਗੇ।
ਮਹਾਨਗਰ ਦੇ ਪ੍ਰਸਿੱਧ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ
ਕੈਂਪ ’ਚ ਮਹਾਨਗਰ ਦੇ ਕਈ ਨਾਮਵਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ ਜੋਸ਼ੀ ਹਸਪਤਾਲ ਤੋਂ ਡਾ. ਮੁਕੇਸ਼ ਜੋਸ਼ੀ, ਸਰਵੋਦਿਆ ਹਸਪਤਾਲ ਤੋਂ ਡਾ. ਕਪਿਲ ਗੁਪਤਾ, ਦੋਆਬਾ ਹਸਪਤਾਲ ਤੋਂ ਡਾ. ਆਸ਼ੂਤੋਸ਼ ਗੁਪਤਾ, ਈ.ਐਂਡ.ਟੀ. ਮਾਹਿਰ ਡਾ. ਐੱਸ. ਕੇ. ਸ਼ਾਰਦਾ, ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰੋਹਿਤ ਭਨੋਟ, ਦੰਦਾਂ ਦੇ ਡਾਕਟਰ ਸੁਕਰਾਂਤ ਵਰਮਾ, ਜਨਰਲ ਸਰਜਨ ਡਾ. ਰਾਕੇਸ਼ ਵਿੱਗ, ਗਾਇਨੀਕੋਲੋਜਿਸਟ ਡਾ. ਮੀਨੂੰ ਕਪੂਰ, ਡਾ. ਰੀਤੂ ਭਾਟੀਆ, ਡਾ. ਵਰੁਣ ਅਗਰਵਾਲ ਤੇ ਮੁਕੇਸ਼ ਵਾਲੀਆ ਨੇ ਯੋਗਦਾਨ ਪਾਇਆ।
ਕਲੱਬ ਮੈਂਬਰਾਂ, ਸਾਬਕਾ ਕੌਂਸਲਰਾਂ ਦਾ ਕੀਤਾ ਸਨਮਾਨ
ਕੈਂਪ ਦੇ ਸਫ਼ਲ ਆਯੋਜਨ ਲਈ ਰੋਟਰੀ ਕਲੱਬ ਦੇ ਪ੍ਰਧਾਨ ਬੀ. ਕੇ. ਮੈਣੀ, ਸਕੱਤਰ ਅਸ਼ਵਨੀ ਸਹਿਗਲ ਸਮੇਤ ਕਲੱਬ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਦੀਸ਼ ਸਮਰਾਏ, ਦਵਿੰਦਰ ਸਿੰਘ ਰੌਣੀ, ਮਹਿੰਦਰ ਸਿੰਘ ਗੁੱਲੂ, ਬੰਟੀ ਨੀਲਕੰਠ, ਪਵਨ ਕੁਮਾਰ (ਸਾਰੇ ਸਾਬਕਾ ਕੌਂਸਲਰ) ਤੇ ਸਾਬਕਾ ਕੌਂਸਲਰ ਪਤੀ ਹਰਜਿੰਦਰ ਸਿੰਘ ਸਮੇਤ ਪਤਵੰਤਿਆਂ ਨੂੰ ਸ਼੍ਰੀ ਵਿਜੇ ਚੋਪੜਾ ਨੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ : ਹੈਰਾਨ ਕਰਦੇ ਅੰਕੜੇ, ਬਾਰਡਰ ਰਾਹੀਂ ਮੈਕਸੀਕੋ ਤੋਂ ਅਮਰੀਕਾ ਜਾਣ ਦੌਰਾਨ 1 ਸਾਲ ’ਚ ਫੜੇ 96917 ਭਾਰਤੀ ਨਾਗਰਿਕ
ਕੈਂਪ ’ਚ ਸਹਿਯੋਗ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਟਰੱਸਟੀ ਪ੍ਰਿੰ. ਇੰਦਰਜੀਤ ਤਲਵਾੜ, ਆਈ. ਏ. ਐੱਸ. ਸਰੋਜਨੀ ਗੌਤਮ ਸ਼ਾਰਦਾ, ਵਿਨੋਦ ਅਗਰਵਾਲ, ਦੀਪਕ ਚੁੱਘ, ਕੈਂਪ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਹਿਯੋਗ ਸਮਾਗਮਾਂ ਨੂੰ ਬਲ ਦਿੰਦਾ ਹੈ। ਅਜਿਹੇ ਕੈਂਪ ਭਵਿੱਖ ’ਚ ਵੀ ਲੱਗਦੇ ਰਹਿਣਗੇ ਤਾਂ ਜੋ ਲੋੜਵੰਦਾਂ ਦੀ ਸਿਹਤ ਸੁਧਾਰਨ ’ਚ ਮਦਦ ਕੀਤੀ ਜਾ ਸਕੇ। ਵਰਿੰਦਰ ਸ਼ਰਮਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਇਸ ਕੈਂਪ ’ਚ ਸ਼੍ਰੀ ਅਵਿਨਾਸ਼ ਚੋਪੜਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ, ਪ੍ਰਦੀਪ ਛਾਬੜਾ, ਪਵਨ ਕੁਮਾਰ ਪੌੜੀ, ਗੌਰਵ ਮਹਾਜਨ, ਮੱਟੂ ਸ਼ਰਮਾ, ਪ੍ਰਵੀਨ ਕੋਹਲੀ, ਰੋਟੇਰੀਅਨ ਮੁਕੇਸ਼ ਗੁਪਤਾ, ਆਦਿਤਿਆ ਸ਼ਰਮਾ, ਡਿੰਪਲ ਸੂਰੀ, ਨੀਰੂ ਕਪੂਰ, ਅਨੂ ਗੁਪਤਾ, ਮੀਨੂੰ ਬੱਗਾ, ਡਾ. ਸਪਨਾ ਮਨਰਾਏ, ਅੰਜੂ ਲੂੰਬਾ, ਡਾ. ਸਰੋਜ ਬਜਾਜ, ਡਾ: ਮਾਨਵਤੀ ਨਿਗਮ, ਨੀਰੂ ਸ਼ਰਮਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ, ਨਹੀਂ ਵੇਖੀ ਜਾਂਦੀ ਰੋਂਦੀ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।