ਜਲੰਧਰ ਦੇ ਮੇਅਰ ਵਿਨੀਤ ਧੀਰ ਦਾ ਵਿਰੋਧੀ ਧਿਰ ''ਤੇ ਪਲਟਵਾਰ
Friday, Sep 12, 2025 - 03:21 PM (IST)

ਜਲੰਧਰ (ਖੁਰਾਣਾ)-ਨਗਰ ਨਿਗਮ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਵਿਰੋਧੀ ਅਤੇ ਸੱਤਾ ਧਿਰ ਆਹਮੋ-ਸਾਹਮਣੇ ਆ ਗਈਆਂ ਹਨ। ਅੱਜ ਭਾਜਪਾ ਕੌਂਸਲਰ ਦਲ ਨੇ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਨਿਗਮ ਪ੍ਰਸ਼ਾਸਨ, ਵਿਸ਼ੇਸ਼ ਕਰਕੇ ਮੇਅਰ ਅਤੇ ਕਮਿਸ਼ਨਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡਾਂ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਭੇਦਭਾਵ ਕੀਤਾ ਜਾ ਰਿਹਾ ਹੈ।
ਪ੍ਰੈੱਸ ਕਾਨਫ਼ਰੰਸ ਦੇ ਤੁਰੰਤ ਬਾਅਦ ਮੇਅਰ ਵਨੀਤ ਧੀਰ ਨੇ ਵੀ ਵਿਰੋਧੀ ਕੌਂਸਲਰਾਂ ਦੇ ਦੋਸ਼ਾਂ ’ਤੇ ਪਲਟਵਾਰ ਅਤੇ ਵਿਅੰਗ ਕਰਦਿਆਂ ਕਿਹਾ ਕਿ ਪ੍ਰੈੱਸ ਕਾਨਫ਼ਰੰਸ ਵਿਚ ਬੈਠੇ ਕਈ ਭਾਜਪਾ ਕੌਂਸਲਰ ਰੋਜ਼ਾਨਾ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਹ ਦਾਅਵਾ ਕਰਦੇ ਹਨ ਕਿ ਨਿਗਮ ਉਨ੍ਹਾਂ ਦੇ ਵਾਰਡਾਂ ਵਿਚ ਲਗਾਤਾਰ ਵਿਕਾਸ ਕਾਰਜ ਕਰਵਾ ਰਿਹਾ ਹੈ। ਜੇਕਰ ਉਨ੍ਹਾਂ ਨਾਲ ਭੇਦਭਾਵ ਹੋ ਰਿਹਾ ਹੈ ਤਾਂ ਕੀ ਉਹ ਸੋਸ਼ਲ ਮੀਡੀਆ ਵਿਚ ਝੂਠ ਬੋਲ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, 7 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ
ਮੇਅਰ ਨੇ ਕਿਹਾ ਕਿ ਰਾਜੀਵ ਢੀਂਗਰਾ, ਕੰਵਰ ਸਰਤਾਜ, ਅਮਿਤ ਸੰਧਾ, ਕੌਂਸਲਰ ਮੀਨੀਆ, ਤਰਵਿੰਦਰ ਸੋਈ ਸਮੇਤ ਅਨੇਕ ਭਾਜਪਾ ਕੌਂਸਲਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਸਾਫ ਦੱਸਦੇ ਹਨ ਕਿ ਉਨ੍ਹਾਂ ਦੇ ਵਾਰਡਾਂ ਵਿਚ ਸੁਪਰ ਸਕਸ਼ਨ ਮਸ਼ੀਨ, ਟਰਾਲੀ ਅਤੇ ਹੋਰ ਮਸ਼ੀਨਰੀ ਜ਼ਰੀਏ ਨਿਗਮ ਟੀਮਾਂ ਸਰਗਰਮ ਹਨ। ਉਨ੍ਹਾਂ ਕਿਹਾ ਕਿ ਕੌਂਸਲਰ ਢੰਡ ਦੇ ਵਾਰਡ ਵਿਚ 2 ਦਿਨ ਪਹਿਲਾਂ ਹੀ ਉਦਘਾਟਨ ਹੋਇਆ, ਜਿਸ ਵਿਚ ਉਹ ਖ਼ੁਦ ਨਿਗਮ ਤੋਂ ਸੰਤੁਸ਼ਟ ਨਜ਼ਰ ਆ ਰਹੇ ਸਨ।
ਮੇਅਰ ਨੇ ਦਾਅਵਾ ਕੀਤਾ ਕਿ ਕੁਝ ਭਾਜਪਾ ਕੌਂਸਲਰਾਂ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਦਬਾਅ ਕਾਰਨ ਇਹ ਪ੍ਰੈੱਸ ਕਾਨਫ਼ਰੰਸ ਕਰਨੀ ਪਈ। ਉਨ੍ਹਾਂ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਸਗੋਂ ਇਕਜੁੱਟ ਹੋ ਕੇ ਸ਼ਹਿਰ ਨੂੰ ਵਿਕਾਸ ਦੀ ਦਿਸ਼ਾ ਵਿਚ ਹੋਰ ਅੱਗੇ ਲਿਜਾਣ ਦਾ ਹੈ, ਜਿਸ ਵਿਚ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਸੋਢਲ ਮੇਲੇ ਦਾ ਜ਼ਿਕਰ ਕਰਦਿਆਂ ਮੇਅਰ ਨੇ ਵਿਅੰਗ ਭਰੇ ਲਹਿਜ਼ੇ ਵਿਚ ਕਿਹਾ ਕਿ ਉਥੇ ਉਨ੍ਹਾਂ ਨੂੰ ਕੌਂਸਲਰ ਰਾਜੀਵ ਢੀਂਗਰਾ ਅਤੇ ਅਮਿਤ ਸਿੰਘ ਸੰਧਾ ਖ਼ੁਦ ਮਿਲੇ ਸਨ। ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਉਹ ਮੇਲੇ ਵਿਚ ਤੈਰ ਕੇ ਗਏ ਸਨ ਜਾਂ ਉੱਡ ਕੇ।
ਇਹ ਵੀ ਪੜ੍ਹੋ: ਪੰਜਾਬੀਓ ਰਹੋ ਸਾਵਧਾਨ! ਖ਼ਤਰਾ ਅਜੇ ਟਲਿਆ ਨਹੀਂ, ਡੈਮ ਤੋਂ ਛੱਡਿਆ ਜਾ ਰਿਹਾ ਲਗਾਤਾਰ ਪਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e