ਗਲਤ ਨੰਬਰ ਪਲੇਟ ਵਾਲੇ ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀ ਗ੍ਰਿਫ਼ਤਾਰ
Sunday, Apr 23, 2023 - 06:08 PM (IST)

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਦਰ ਦੀ ਪੁਲਸ ਨੇ ਗਲਤ ਨੰਬਰ ਪਲੇਟ ਲਗਾ ਕੇ ਚੋਰੀ ਦੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਜਦੋਂ ਭਜਨ ਲਾਲ ਨਾਹਰ ਪੁਲ ਬਜਵਾੜਾ ਕੋਲ ਮੌਜੂਦ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਰੋਕ ਲਿਆ। ਡਰਾਈਵਰ ਨੇ ਆਪਣਾ ਨਾਂ ਅਜੇ ਦੱਸਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਂ ਸੰਜੀਤ ਕੁਮਾਰ ਦੱਸਿਆ।
ਬਾਈਕ ਦੇ ਅੱਗੇ ਹੀਰੋ ਸਪਲੈਂਡਰ ਪਲੱਸ ਅਤੇ ਪਿੱਛੇ ਨੰਬਰ ਲਿਖਿਆ ਹੋਇਆ ਸੀ। ਵਾਹਨ ਐਪ 'ਤੇ ਚੈਕਿੰਗ ਕਰਨ 'ਤੇ ਇਹ ਬਜਾਜ ਪਲੈਟੀਨਾ ਮੋਟਰਸਾਈਕਲ ਦਾ ਪਾਇਆ ਗਿਆ। ਅਜੇ ਪੁੱਤਰ ਹੀਰਾ ਵਾਸੀ ਇਲਾਹਾਬਾਦ ਥਾਣਾ ਸਦਰ ਅਤੇ ਸੰਜੀਵ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬਜਵਾੜਾ ਕਲਾਂ ਹਾਲ ਵਾਸੀ ਬੰਜਰ ਬਾਗ ਥਾਣਾ ਸਦਰ ਖ਼ਿਲਾਫ਼ ਅਜੇ ਅਤੇ ਸੰਜੀਵ ਵੱਲੋਂ ਚੋਰੀ ਦਾ ਮੋਟਰਸਾਈਕਲ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਕਪੂਰਥਲਾ ਦੀ ਹਰਕਮਲ ਕੌਰ ਨੇ ਇੰਗਲੈਂਡ 'ਚ ਗੱਡੇ ਸਫ਼ਲਤਾ ਦੇ ਝੰਡੇ, ਰੌਸ਼ਨ ਕੀਤਾ ਪੰਜਾਬ ਦਾ ਨਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।