ਡਰੱਗ ਮਾਮਲੇ ''ਚੋਂ ਕਢਵਾਉਣ ਲਈ ਪੁਲਸ ਅਫਸਰਾਂ ਦੇ ਨਾਂ ''ਤੇ ਦਿੱਤੇ ਸਨ 5 ਲੱਖ ਰੁਪਏ

07/06/2020 6:39:39 PM

ਕਪੂਰਥਲਾ (ਭੂਸ਼ਣ)— ਕਪੂਰਥਲਾ ਪੁਲਸ ਵੱਲੋਂ ਬੀਤੇ ਦਿਨ ਰਾਜਸਥਾਨ ਦੇ ਜੈਪੁਰ ਸ਼ਹਿਰ 'ਚੋਂ ਇਕ ਆਪਰੇਸ਼ਨ ਦੌਰਾਨ 5 ਕਰੋੜ ਰੁਪਏ ਦੀ ਹੈਰੋਇਨ, 7.20 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਕਾਰ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਸਰਬਜੀਤ ਸਿੰਘ ਉਰਫ ਲੋਗਾ ਨੇ ਪੁਲਸ ਰਿਮਾਂਡ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਪੁਲਸ ਦੇ ਸਨਮੁੱਖ ਲੋਗਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੂੰ ਕਪੂਰਥਲਾ ਸ਼ਹਿਰ ਨਾਲ ਸਬੰਧਤ ਇਕ ਵਿਅਕਤੀ ਨੇ ਡਰੱਗ ਮਾਮਲੇ 'ਚੋਂ ਕਢਵਾਉਣ ਲਈ ਪੁਲਸ ਅਫਸਰਾਂ ਦੇ ਨਾਂ 'ਤੇ 5 ਲੱਖ ਰੁਪਏ ਦੀ ਰਕਮ ਲਈ ਸੀ। ਇਸ ਪੂਰੇ ਮਾਮਲੇ ਦਾ ਖੁਲਾਸਾ ਹੁੰਦੇ ਹੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 5 ਲੱਖ ਰੁਪਏ ਦੀ ਰਕਮ ਲੈਣ ਵਾਲੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ 'ਚ ਛਾਪੇਮਾਰੀ ਦਾ ਦੌਰ ਤੇਜ਼ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਜੈਪੁਰ ਸ਼ਹਿਰ 'ਚੋਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਫੜਿਆ ਗਿਆ ਡਰੱਗ ਸਮੱਗਲਰ ਸਰਬਜੀਤ ਸਿੰਘ ਉਰਫ ਲੋਗਾ ਪੁੱਤਰ ਹਰਕੀਰਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਤੇ ਉਸਦਾ ਸਾਥੀ ਵਰੁਣ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸਰਪੰਚ ਕਾਲੋਨੀ ਕਰਤਾਰਪੁਰ ਜ਼ਿਲ੍ਹਾ ਜਲੰਧਰ ਇਸ ਸਮੇਂ ਸੀ. ਆਈ. ਏ. ਸਟਾਫ ਕਪੂਰਥਲਾ ਦੀ ਹਿਰਾਸਤ 'ਚ ਹਨ।

ਇਹ ਵੀ ਪੜ੍ਹੋ: 60 ਸਾਲਾ ਬਜ਼ੁਰਗ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਇਹ ਵੀ ਪੜ੍ਹੋ: ਭਾਰਤੀ ਫ਼ੌਜ ''ਚ ਧੀ ਨੇ ਮੇਜਰ ਬਣ ਕੇ ਚਮਕਾਇਆ ਪੰਜਾਬ ਦਾ ਨਾਂ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

ਸ਼ਨੀਵਾਰ ਦੀ ਦੇਰ ਰਾਤ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਸੀ. ਆਈ. ਏ. ਸਟਾਫ ਦੀ ਪੁਲਸ ਨੇ ਦੋਵਾਂ ਸਮੱਗਲਰਾਂ ਕੋਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਇਸ ਪੁੱਛਗਿੱਛ ਦੌਰਾਨ ਡਰੱਗ ਸਮੱਗਲਰ ਅਤੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਉਰਫ ਲੋਗਾ ਨੇ ਪੁਲਸ ਟੀਮ ਨੂੰ ਉਸ ਵੇਲੇ ਹੈਰਾਨ ਕਰ ਦਿੱਤਾ, ਜਦੋਂ ਲੋਗਾ ਨੇ ਖੁਲਾਸਾ ਕੀਤਾ ਕਿ ਉਸਨੇ ਕਪੂਰਥਲਾ ਪੁਲਸ ਵੱਲੋਂ ਉਸ ਦੇ ਖਿਲਾਫ ਦਰਜ ਕੀਤੇ ਗਏ ਐੱਨ. ਡੀ. ਪੀ. ਐੱਸ. ਮਾਮਲੇ 'ਚੋਂ ਬਚਣ ਲਈ ਭਾਰਤ ਭੂਸ਼ਣ ਉਰਫ ਸੋਨੂੰ ਚੌਹਾਨ ਪੁੱਤਰ ਦਰਸ਼ਨ ਲਾਲ ਵਾਸੀ ਮੁਹੱਲਾ ਸ਼ੇਰਗੜ੍ਹ ਮੰਦਰ ਵਾਲੀ ਗਲੀ ਕਪੂਰਥਲਾ ਨਾਲ 20 ਲੱਖ ਰੁਪਏ 'ਚ ਸੌਦਾ ਕੀਤਾ ਸੀ।

ਇਹ ਵੀ ਪੜ੍ਹੋ: ''ਕੋਰੋਨਾ'' ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ
ਇਹ ਵੀ ਪੜ੍ਹੋ: ਪੰਜਾਬ ''ਚ ਮਾਰੂ ਹੋਇਆ ''ਕੋਰੋਨਾ'', ਸੰਗਰੂਰ ''ਚ ਇਕ ਹੋਰ ਮਰੀਜ਼ ਦੀ ਗਈ ਜਾਨ
 

ਸੋਨੂੰ ਚੌਹਾਨ ਨੇ ਉਸ ਨੂੰ ਦੱਸਿਆ ਕਿ ਉਸ ਦੇ ਪੁਲਸ ਮਹਿਕਮੇ 'ਚ ਚੰਗੇ ਸੰਪਰਕ ਹਨ ਇਸ ਲਈ ਉਹ ਉਸਨੂੰ ਇਸ ਮਾਮਲੇ 'ਚੋਂ ਕਢਵਾ ਸਕਦਾ ਹੈ। ਜਿਸ 'ਤੇ ਉਸਨੇ ਸੋਨੂੰ ਚੌਹਾਨ ਦੀਆਂ ਗੱਲਾਂ 'ਚ ਆ ਕੇ ਉਸਨੂੰ ਨਸ਼ਾ ਤਸਕਰੀ 'ਚੋਂ ਕਮਾਈ ਗਈ 5 ਲੱਖ ਰੁਪਏ ਦੀ ਨਕਦੀ ਜੂਨ 2020 'ਚ ਦੇ ਦਿੱਤੀ ਪਰ 5 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਸੋਨੂੰ ਚੌਹਾਨ ਨੇ ਉਸ ਦਾ ਮੁਕੱਦਮੇ 'ਚੋਂ ਨਾਮ ਨਹੀਂ ਕਢਵਾਇਆ। ਪੁੱਛਗਿੱਛ ਦੌਰਾਨ ਹੋਏ ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਹਰਕਤ 'ਚ ਆਈ ਕਪੂਰਥਲਾ ਪੁਲਸ ਨੇ ਸਰਬਜੀਤ ਸਿੰਘ ਉਰਫ ਲੋਗਾ ਕੋਲੋਂ 5 ਲੱਖ ਰੁਪਏ ਦੀ ਰਕਮ ਲੈਣ ਵਾਲੇ ਭਾਰਤ ਭੂਸ਼ਣ ਉਰਫ ਸੋਨੂੰ ਚੌਹਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮੁਲਜ਼ਮ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ BSF ਵੱਲੋਂ 38 ਕਰੋੜ ਦੀ ਹੈਰੋਇਨ ਬਰਾਮਦ
ਇਹ ਵੀ ਪੜ੍ਹੋ: ਰੰਧਾਵਾ ਦੇ 'ਫੋਬੀਆ' ਵਾਲੇ ਬਿਆਨ 'ਤੇ ਮਜੀਠੀਆ ਦਾ ਪਲਟਵਾਰ


shivani attri

Content Editor

Related News