6.520 ਕਿਲੋ ਨਸ਼ੇ ਵਾਲੇ ਪਦਾਰਥ ਸਮੇਤ ਦੋ ਗ੍ਰਿਫਤਾਰ
Wednesday, Dec 09, 2020 - 03:53 PM (IST)

ਰੂਪਨਗਰ (ਵਿਜੇ ਸ਼ਰਮਾ)— ਪੁਲਸ ਥਾਣਾ ਸਿਟੀ ਰੂਪਨਗਰ 'ਚ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਅਨੁਸਾਰ ਕਾਊਂਟਰ ਇੰਟੈਲੀਜੈਂਸ ਰੂਪਨਗਰ ਦੇ ਗੁਰਦਰਸ਼ਨ ਸਿੰਘ ਦੁਆਰਾ ਦੋ ਵਿਅਕਤੀਆਂ ਨੂੰ ਉਨ੍ਹਾਂ ਦੀ ਕਾਰ ਸਮੇਤ ਕਾਬੂ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਕਾਰ ਦੀ ਜਾਂਚ ਕੀਤੀ ਗਈ ਤਾਂ ਇਕ ਬੈਗ 'ਚੋਂ 6 ਕਿੱਲੋ, 520 ਗ੍ਰਾਮ ਭੂਰੇ ਰੰਗ ਦਾ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਚੰਦਰਭਾਨ ਨਿਵਾਸੀ ਪਿੰਡ ਅਡਾਣਾ, ਥਾਣਾ ਅਸੰਦ ਜ਼ਿਲ੍ਹਾ ਕਰਨਾਲ (ਹਰਿਆਣਾ), ਸੌਰਵ ਉਰਫ ਸ਼ੈਟੀ ਪੁੱਤਰ ਰਸ਼ਪਾਲ ਸਿੰਘ ਨਿਵਾਸੀ ਕਰਨਾਲ (ਹਰਿਆਣਾ) ਦੇ ਰੂਪ 'ਚ ਹੋਈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ