ਰੂਪਨਗਰ​​​​​​​ ਜ਼ਿਲ੍ਹੇ ''ਚ ਕੋਰੋਨਾ ਕਾਰਣ 2 ਵਿਅਕਤੀਆਂ ਦੀ ਮੌਤ, 9 ਪਾਜ਼ੇਟਿਵ

12/01/2020 2:51:49 AM

ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹੇ ’ਚ ਕੋਰੋਨਾ ਕਾਰਣ 2 ਲੋਕਾਂ ਦੀ ਮੌਤ ਅਤੇ 9 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 78524 ਸੈਂਪਲ ਲਏ ਗਏ ਜਿਨ੍ਹਾਂ ’ਚ 74813 ਦੀ ਰਿਪੋਰਟ ਨੈਗੇਟਿਵ ਅਤੇ 1537 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲ੍ਹੇ ’ਚ 2857 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2561 ਰਿਕਵਰ ਹੋਏ ਹਨ। ਅੱਜ ਵੀ ਕੋਰੋਨਾ ਤੋ ਠੀਕ ਹੋਣ ਵਾਲੇ 15 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਹੈ।

ਜ਼ਿਲ੍ਹੇ ’ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 148 ਹੈ ਜਦਕਿ ਉਕਤ ਕੋਰੋਨਾ ਸੰਕ੍ਰਮਿਤ ਹੋਈਆਂ 2 ਮੌਤਾਂ ਨਾਲ ਜ਼ਿਲੇ ’ਚ ਹੁਣ ਤੱਕ ਕੋਰੋਨਾ ਸੰਕ੍ਰਮਿਤ ਕਾਰਣ ਹੋਈਆਂ ਮੌਤਾਂ ਦਾ ਆਂਕਡ਼ਾ ਵੀ 148 ਹੋ ਗਿਆ। ਸਿਹਤ ਵਿਭਾਗ ਦੁਅਰਾ ਅੱਜ 872 ਸੈਂਪਲ ਲਏ ਗਏ। ਜਿਹਡ਼ੇ ਲੋਕਾਂ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਉਨ੍ਹਾਂ ’ਚ ਨੰਗਲ ਤੋਂ 3, ਸ੍ਰੀ ਚਮਕੌਰ ਸਾਹਿਬ ਤੋਂ 3, ਸ੍ਰੀ ਅਨੰਦਪੁਰ ਸਾਹਿਬ ਤੋਂ 2 ਅਤੇ ਨੂਰਪੁਰਬੇਦੀ ਤੋਂ 1 ਵਿਅਕਤੀ ਸ਼ਾਮਲ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੋ ਉਕਤ ਦੋ ਲੋਕਾਂ ਦੀ ਕੋਰੋਨਾ ਸੰਕ੍ਰਮਿਤ ਕਾਰਣ ਮੌਤ ਹੋਈ ਉਨ੍ਹਾਂ ’ਚ ਪਹਿਲੀ ਮੌਤ 40 ਸਾਲਾ ਮਹਿਲਾ ਤਹਿ. ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)ਖੇਤਰ ਨਾਲ ਸਬੰਧਤ ਹੈ ਅਤੇ ਪੀ.ਜੀ.ਆਈ. ਚੰਡੀਗਡ਼੍ਹ ’ਚ ਜ਼ੇਰੇ ਇਲਾਜ ਅਧੀਨ ਸੀ । ਦੂਜੀ ਮੌਤ 74 ਸਾਲਾ ਵਿਅਕਤੀ ਬਲਾਕ ਸ੍ਰੀ ਕੀਰਤਪੁਰ ਸਾਹਿਬ (ਰੂਪਨਗਰ) ਨਾਲ ਸਬੰਧਤ ਦੱਸੀ ਗਈ ਜੋ ਊਨਾ ਦੇ ਸਿਵਲ ਹਸਪਤਾਲ (ਹਿਮਾਚਲ ਪ੍ਰਦੇਸ਼) ’ਚ ਜ਼ੇਰੇ ਇਲਾਜ ਸੀ।


Bharat Thapa

Content Editor

Related News