ਨੌਜਵਾਨ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰਨ ਵਾਲੇ 2 ਭਰਾ ਗ੍ਰਿਫ਼ਤਾਰ, 4 ਅਜੇ ਵੀ ਫਰਾਰ

Wednesday, Sep 18, 2024 - 02:55 PM (IST)

ਨੌਜਵਾਨ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰਨ ਵਾਲੇ 2 ਭਰਾ ਗ੍ਰਿਫ਼ਤਾਰ, 4 ਅਜੇ ਵੀ ਫਰਾਰ

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਬੀਤੇ ਦਿਨੀਂ ਸਥਾਨਕ ਸੁਲਤਾਨਪੁਰ ਲੋਧੀ ਰੇਲਵੇ ਫਾਟਕ ’ਤੇ ਇਕ ਨੌਜਵਾਨ ਨੂੰ 5-6 ਨੌਜਵਾਨਾਂ ਵੱਲੋਂ ਦਾਤਰਾਂ ਮਾਰ ਕੇ ਸਖ਼ਤ ਜ਼ਖ਼ਮੀ ਕਰਨ ਵਾਲਿਆਂ ’ਚੋਂ ਲੋਹੀਆਂ ਪੁਲਸ ਵੱਲੋਂ 2 ਨੋਜਵਾਨਾਂ ਨੂੰ, ਜੋ ਰਿਸ਼ਤੇ ’ਚੋਂ ਲੜਕੀ ਦੇ ਭਰਾ ਲੱਗਦੇ ਹਨ, ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਬਾਕੀ ਦੇ ਨੋਜਵਾਨ ਅਜੇ ਤੱਕ ਫਰਾਰ ਚੱਲ ਰਹੇ ਹਨ। ਪੁਲਸ ਦੋਹਾਂ ਦਾ 2 ਰੋਜ਼ਾ ਰਿਮਾਂਡ ਲੈਣ ਤੋਂ ਬਾਅਦ ਜਾਂਚ ਕਰ ਰਹੀ ਹੈ।

ਐੱਸ. ਐੱਚ. ਓ. ਲਾਭ ਸਿੰਘ ਸਹੋਤਾ ਨੇ ਦੱਸਿਆ ਕਿ 14 ਸਤੰਬਰ ਨੂੰ ਬੱਸ ’ਚ ਲੜਕੀ ਅਤੇ ਲੜਕੇ ਦੀ ਹੋਈ ਬਹਿਸਬਾਜ਼ੀ ਤੋਂ ਬਾਅਦ ਲੜਕੀ ਦੇ ਭਰਾਵਾਂ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਨਿਸ਼ਾਲ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਕਾਬੂ ਕਰ ਲਿਆ ਸੀ।ਜ਼ਿਕਰਯੋਗ ਹੈ ਕਿ ਉਕਤ ਨੋਜਵਾਨਾਂ ਨੇ ਆਪਣੇ ਸਾਥੀਆਂ ਸਮੇਤ ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਦਾਤਰ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਸੀ, ਜੋ ਹੁਣ ਅੰਮ੍ਰਿਤਸਰ ਮੈਡੀਕਲ ਕਾਲਜ ’ਚ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ- ਹਾਏ ਓ ਰੱਬਾ! ਮਾਂ ਤੇ ਦੋ ਜਵਾਨ ਪੁੱਤਾਂ ਦੀਆਂ ਇਕੱਠੇ ਬਲੀਆਂ ਚਿਖਾਵਾਂ, ਬਲਦੇ ਸੀਵੇ ਵੇਖ ਧਾਹਾਂ ਮਾਰ ਰੋਇਆ ਪਿੰਡ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News