ਚੋਰੀਸ਼ੁਦਾ ਗਹਿਣਿਆਂ ਸਮੇਤ ਦੋ ਨੌਜਵਾਨ ਕਾਬੂ
Tuesday, Jan 21, 2020 - 04:25 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਪੁਲਸ ਦੀ ਟੀਮ ਨੇ ਪਿੰਡ ਮਾਨਪੁਰ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਚੋਰੀ ਸ਼ੁਦਾ ਗਹਿਣਿਆਂ ਅਤੇ ਮੋਬਾਈਲਾਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮੁੱਖ ਸਿਪਾਹੀ ਗੁਰਮੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਵੀਰੂ ਪੁੱਤਰ ਖੁਸ਼ੀਆ ਨਿਵਾਸੀ ਤਲਵੰਡੀ ਡੱਡੀਆਂ ਅਤੇ ਬੋਧ ਰਾਜ ਪੁੱਤਰ ਸਵਰਨ ਦਾਸ ਨਿਵਾਸੀ ਸਿੰਘੋਵਾਲ (ਦੀਨਾਨਗਰ) ਗੁਰਦਾਸਪੁਰ ਦੇ ਰੂਪ ਵਿਚ ਹੋਈ ਹੈ। ਪੁਲਸ ਵੱਲੋਂ ਦੋਹਾਂ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।